ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਤੁੱਟ। ੨. ਨਿਰੰਤਰ. ਲਗਾਤਾਰ. ਇੱਕਰਸ. "ਅਖੰਡ ਕੀਰਤਨੁ ਤਿਨਿ ਭੋਜਨ." (ਗਉ ਅਃ ਮਃ ੫)


ਦੇਖੋ, ਸੁਰਹੀ.


ਸੰਗ੍ਯਾ- ਪੂਰਣਮਾਸੀ ਦਾ ਚੰਦ੍ਰਮਾ. ਪੂਰਣ ਚੰਦ੍ਰਮਾ। ੨. ਵਿ- ਸਰਵਾਂਗ ਪੂਰਣ.


ਦੇਖੋ, ਅਖੰਡਿਤ.


ਸੰਗ੍ਯਾ- ਉਹ ਪਾਠ, ਜੋ ਨਿਰੰਤਰ ਹੋਵੇ। ੨. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਜੋ ਤੇਰਾਂ ਪਹਿਰ ਵਿੱਚ ਸਮਾਪਤ ਕੀਤਾ ਜਾਂਦਾ ਹੈ. ਚਾਰ ਅਥਵਾ ਪੰਜ ਪਾਠੀਏ ਯਥਾਕ੍ਰਮ (ਨੰਬਰ ਵਾਰ) ਬਦਲਦੇ ਰਹਿੰਦੇ ਹਨ, ਅਤੇ ਪਾਠ ਨਿਰੰਤਰ ਹੁੰਦਾ ਰਹਿੰਦਾ ਹੈ. ਪਾਠ ਦੀ ਇਹ ਰੀਤਿ ਪੰਥ ਵਿੱਚ ਬੁੱਢੇ ਦਲ ਨੇ ਚਲਾਈ ਹੈ. ਸਤਿਗੁਰਾਂ ਦੇ ਸਮੇਂ ਅਖੰਡਪਾਠ ਨਹੀਂ ਹੋਇਆ ਕਰਦਾ ਸੀ. ਬਹੁਤ ਲੋਕ ਦਿਨ ਰਾਤ ਅਖੰਡ ਦੀਵਾ ਮਚਾਉਂਦੇ ਹਨ, ਜਲ ਦਾ ਘੜਾ ਅਤੇ ਨਾਰਿਏਲ ਆਦਿਕ ਰਖਦੇ ਹਨ, ਪਰ ਇਹ ਮਰਯਾਦਾ ਆਰੰਭਕਾਂ ਤੋਂ ਨਹੀਂ ਚਲੀ। ੩. ਦੇਖੋ, ਅਤਿ ਅਖੰਡ ਪਾਠ.


ਦੇਖੋ, ਅਖੰਡ ਕਲ। ੨. ਸੰ. आखणडल ਆਖੰਡਲ. ਸੰਗ੍ਯਾ- ਇੰਦ੍ਰ. ਦੇਵਰਾਜ. "ਥਾਪ ਅਖੰਡਲ ਕੋ ਸੁਰਮੰਡਲ." (ਚਰਿਤ੍ਰ ੧)


ਵਿ- ਅਖੰਡਿਤ. ਪੂਰਣ। ੨. ਸੰਗ੍ਯਾ- ਇੰਦ੍ਰ ਪਦਵੀ. ਦੇਖੋ, ਅਖੰਡਲ.


ਵਿ- ਜੋ ਖੰਡਿਤ ਨਾ ਹੋਵੇ. ਅਟੂਟ. ਅਟੁੱਟ. ਪੂਰਾ. ਸਾਬਤ। ੨. ਕ੍ਰਿ. ਵਿ- ਨਿਰੰਤਰ. ਲਗਾਤਾਰ. ਇੱਕ ਰਸ.