nan
ਸੰਗ੍ਯਾ- ਹਿੰਦੂਮਤ ਅਨੁਸਾਰ ਦਾਹ ਸਮੇਂ ਮੁਰਦੇ ਦੇ ਸਿਰ ਨੂੰ ਲਕੜੀ ਨਾਲ ਭੰਨਣ ਦੀ ਕ੍ਰਿਯਾ. ਗਰੁੜ ਪੁਰਾਣ ਵਿੱਚ ਲਿਖਿਆ ਹੈ ਕਿ ਗ੍ਰਿਹਸਥੀ ਦਾ ਕਪਾਲ ਸੋਟੇ ਨਾਲ ਅਤੇ ਸਾਧੂ ਦਾ ਬਿਲ ਦਾ ਫਲ ਮਾਰਕੇ ਭੰਨਣਾ ਚਾਹੀਏ. ਐਸਾ ਕਰਨ ਤੋਂ ਪ੍ਰਾਣੀ ਨੂੰ ਪਿਤਰ ਲੋਕ ਪ੍ਰਾਪਤ ਹੁੰਦਾ ਹੈ.
ਕਾਸ਼ੀ ਵਿੱਚ ਇੱਕ ਤਾਲ, ਜਿਸ ਦੀ ਕਥਾ ਪਦਮਪੁਰਾਣ ਅਨੁਸਾਰ ਇਉਂ ਹੈ- ਮਹਾਂਭੈਰਵ (ਸ਼ਿਵ) ਨੇ ਖੱਬੇ ਹੱਥ ਦੀ ਉਂਗਲ ਦੇ ਨਹੁੰ ਨਾਲ ਅਭਿਮਾਨੀ ਬ੍ਰਹਮਾ ਦਾ ਸਿਰ ਕੱਟ ਲਿਆ. ਮਹਾਂਭੈਰਵ ਦੇ ਹੱਥ ਨਾਲ ਬ੍ਰਹਮਾ ਦਾ ਸਿਰ ਚਿਮਟ ਗਿਆ. ਕਾਸ਼ੀ ਵਿੱਚ ਆਕੇ ਕਪਾਲਮੋਚਨ ਤਾਲ ਪੁਰ ਸਿਰ ਹੱਥੋਂ ਲੱਥਾ। ੨. ਮਹਾਭਾਰਤ ਅਨੁਸਾਰ ਸਰਸ੍ਵਤੀ ਦੇ ਕਿਨਾਰੇ "ਔਸ਼ਨਸ" ਤੀਰਥ ਦਾ ਨਾਉਂ ਕਪਾਲਮੋਚਨ ਹੈ. ਸ਼੍ਰੀ ਰਾਮ ਚੰਦ੍ਰ ਕਰਕੇ ਵੱਢਿਆ ਹੋਇਆ ਇੱਕ ਦੈਤ ਦਾ ਸਿਰ ਮਹੋਦਰ ਰਿਖੀ ਦੀ ਟੰਗ ਨਾਲ ਚਿਮਟ ਗਿਆ ਸੀ, ਜੋ ਕਿਸੇ ਤੀਰਥ ਨ੍ਹਾਤੇ ਨਾ ਉਤਰਿਆ. ਇਸ ਥਾਂ ਸਨਾਨ ਕਰਨ ਤੋਂ ਸਿਰ ਟੰਗ ਨਾਲੋਂ ਲੱਥਾ. ਇਹ ਜਾਂ ਜਗਾਧਰੀ ਤੋਂ ਪੰਜ ਕੋਹ ਉੱਤਰ ਸਢੌਰੇ ਪਾਸ ਅੰਬਾਲੇ ਜਿਲੇ ਵਿੱਚ ਹੈ. ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਥਾਂ ਸੰਮਤ ੧੭੪੨ ਵਿੱਚ ਲੋਕਾਂ ਨੂੰ ਸ਼ੁਭ ਸਿਖਯਾ ਦੇਣ ਪਧਾਰੇ ਹਨ. ਗੁਰਦ੍ਵਾਰਾ ਬਣਿਆ ਹੋਇਆ ਹੈ, ੨੫੦ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਪਿੰਡਾਂ ਵਿੱਚ ਹੈ. "ਇਕ ਕਪਾਲਮੋਚਨ ਸੁਭ ਤਾਲ। ਤਹਿਂ ਕੋ ਮੇਲਾ ਅਯੋ ਵਿਸਾਲ." (ਗੁਪ੍ਰਸੂ) ਕਪਾਲਮੋਚਨ ਤੀਰਥ "ਮਿਲਖ" ਪਿੰਡ ਦੀ ਜ਼ਮੀਨ ਵਿੱਚ ਹੈ. ਇਸ ਦੇ ਨਾਲ ਹੀ ਇੱਕ "ਰਿਣਮੋਚਨ" ਤਾਲ ਭੀ ਹਿੰਦੂਆਂ ਕਰਕੇ ਪਵਿਤ੍ਰ ਮੰਨਿਆ ਗਿਆ ਹੈ। ੩. ਮਹਾਭਾਰਤ ਅਨੁਸਾਰ ਇੱਕ ਰਿਖੀ ਦਾ ਨਾਉਂ ਕਪਾਲਮੋਚਨ ਹੈ.
ਸੰ. कपालिन ਵਿ- ਕਪਾਲਧਾਰੀ. ਖੋਪਰੀ ਰੱਖਣ ਵਾਲਾ। ੨. ਸੰਗ੍ਯਾ- ਸ਼ਿਵ। ੩. ਖੱਪਰ ਰੱਖਣ ਵਾਲਾ ਫ਼ਕੀਰ। ੪. ਕਪਾਲਿਨੀ. ਦੁਰਗਾ. ਕਾਲੀ. "ਕਾਟਿ ਕਾਟਿ ਦਯੇ ਕਪਾਲੀ." (ਚੰਡੀ ੨)
ਯੋਗੀਆਂ ਦਾ ਇੱਕ ਆਸਨ. ਤਾਲੂਆ ਜ਼ਮੀਨ ਪੁਰ ਰੱਖਕੇ ਟੰਗਾਂ ਆਸਮਾਨ ਵੱਲ ਕਰਨੀਆਂ.
ਦੇਖੋ, ਕਪਾਲ. "ਕਰਮ ਕਰਿ ਕਪਾਲੁ ਮਫੀਟਸਿਰੀ." (ਧਨਾ ਤ੍ਰਿਲੋਚਨ) ਦੇਖੋ, ਕਪਾਲਮੋਚਨ ਅਤੇ ਮਫੀਟਸਿ.
ਦੇਖੋ, ਕਪਾਲੀ. "ਹਹਾਸੰ ਕਪਾਲ." (ਕਲਕੀ) ਕਪਾਲੀ (ਸ਼ਿਵ) ਹਾਸ ਕਰਦਾ ਹੈ.
ਦੇਖੋ, ਕੰਪਾਵਨ. "ਕਰ ਕਾਢ ਕ੍ਰਿਪਾਨ ਕਪਾਵਹਿਂਗੇ." (ਕਲਕੀ)
ਕ੍ਰਿ. ਵਿ- ਕੱਟਕੇ. ਵੱਢਕੇ. "ਸੋ ਸਿਰੁ ਕਪਿ ਉਤਾਰ." (ਸ. ਫਰੀਦ) ੨. ਸੰ. ਸੰਗ੍ਯਾ- ਬਾਂਦਰ। ੩. ਹਾਥੀ। ੪. ਸੂਰਜ. ਦੇਖੋ, ਕਪ ੪। ੫. ਵਿ- ਫਿਰਨ ਵਾਲਾ. ਘੁੰਮਣ ਵਾਲਾ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ." (ਗੂਜ ਕਬੀਰ) ਤੇਲੀ ਦੇ ਬੈਲ ਵਾਂਙ ਭ੍ਰਮਤ ਫਿਰਤ.
nan
ਦੇਖੋ, ਕਪੀਸ. "ਬਨ ਮਹਿ ਰਹਿਤ ਕਪਿਸ ਹਨੁਮਾਨਾ." (ਨਾਪ੍ਰ)
ਸੰ. ਸੰਗ੍ਯਾ- ਬਾਂਦਰ. "ਫਾਕਿਓ ਮੀਨ ਕਪਿਕ ਕੀ ਨਿਆਈ." (ਗੌਂਡ ਮਃ ੫) ਮੱਛੀ ਅਤੇ ਬਾਂਦਰ ਦੀ ਤਰਾਂ ਫਸ ਗਿਆ.