ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਰੀ ਦਾ. ਹਰੀ ਦੀ. ਕਰਤਾਰ ਦਾ (ਦੀ). "ਸਾਧੁ ਸੰਗਤਿ ਸਚ ਤਖਤ ਹਰੀੜੀ." (ਭਾਗੁ) ੨. ਦੇਖੋ, ਹਰੀਤਕੀ.


ਵਾ- ਹੌਲਾ. ਹਲਕਾ। ੨. ਤੁੱਛ. ਅਦਨਾ, ਹੋਛਾ.


ਸੰਗ੍ਯਾ- ਹਲਕਾਪਨ. ਹੌਲੱਤਣ. "ਹਰੁਵੇ ਪੁਰਖਨ ਕੀ ਹਰੁਵਾਈ." (ਗੁਪ੍ਰਸੂ)


ਵਿ- ਹੌਲਾ. ਹਲਕਾ. ਹੌਲੇ। ੨. ਭਾਵ- ਅਭਿਮਾਨ ਅਤੇ ਵਿਕਾਰਾਂ ਦੇ ਬੋਝ ਤੋਂ ਰਹਿਤ. "ਹਰੂਏ ਹਰੂਏ ਤਿਰਿਗਏ ਡੂਬੇ ਜਿਨ ਸਿਰਿ ਭਾਰ." (ਸ. ਕਬੀਰ) ੩. ਕ੍ਰਿ. ਵਿ- ਹੌਲੇ. ਸ਼ਨੇ. ਧੀਰੇ. "ਚਾਲ ਚਲੈਂ ਹਰੂਏ ਹਰੂਏ." (ਕ੍ਰਿਸਨਾਵ)


ਹ਼ਰਫ਼ (ਅੱਖਰ) ਦਾ ਬਹੁ ਵਚਨ.


ਅ਼. [حروُفِ تحّجی] ਪੈਂਤੀ. ਵਰਣਮਾਲਾ. ਹ਼ਰਫ਼ ਦਾ ਬਹੁ ਵਚਨ ਹ਼ਰੂਫ਼, ਤਹ਼ੱਜੀ ਹਿੱਜੇ (ਉੱਚਾਰਣ) ਕਰਨ ਦੀ ਕ੍ਰਿਯਾ. Alphabet.


ਵਿ- ਹਰਿਤ. ਸ਼ਬਜ। ੨. ਹਰਣ ਕੀਤੇ. ਮਿਟਾਏ. "ਆਪਿ ਕਰੇ ਆਪੇ ਹਰੇ." (ਆਸਾ ਅਃ ਮਃ ੧) ੩. ਹ੍ਰਿਤ. ਲੈ ਕੀਤੇ. ਮਿਲਾਏ. "ਜੋ ਹਰਿ ਹਰੇ ਸੁ ਹੋਹਿ ਨ ਆਨਾ." (ਗਉ ਕਬੀਰ) ੪. ਕ੍ਰਿ. ਵਿ- ਧੀਰੇ. ਹੌਲੀ. "ਹਰੇ ਬੋਲ ਬਲ ਯੋਂ ਕਹ੍ਯੋ." (ਕ੍ਰਿਸਨਾਵ)


ਸੰ. हृेष् ਧਾ- ਹਿਣਕਣਾ. ਜਾਣਾ. ਖਿਸਕਣਾ.


ਸੰ. हृेषा ਸੰਗ੍ਯਾ- ਘੋੜੇ ਦੀ ਆਵਾਜ਼. ਹਿਣਕਾਰ.