ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਆਨੰਦ ਨਾਲ ਉਮੰਗ ਸਹਿਤ. "ਮਿਲਿ ਚਾਉ ਚਾਈਲੇ ਪ੍ਰਾਨ." (ਆਸਾ ਛੰਤ ਮਃ ੫)


ਕ੍ਰਿ- ਉਠਾਉਣਾ. ਉਚਾਉਣਾ. ਚੁੱਕਣਾ.


ਸੰਗ੍ਯਾ- ਤੰਡੁਲ. ਚਾਵਲ. "ਚਾਉਲ ਪਸ਼ਮ ਦੇਸ਼ ਮਮ ਹੋਈ." (ਨਾਪ੍ਰ)


ਦੇਖੋ, ਚਾਵਲਾ.


ਸੰਗ੍ਯਾ- ਚਾਪਲ੍ਯ. ਚੰਚਲਪੁਣਾ। ੨. ਇੱਲਤ.


ਵਿ- ਚਾਉ ਵਾਲਾ। ੨. ਸੰਗ੍ਯਾ- ਬੰਬੀ ਗੋਤ ਦਾ ਇੱਕ ਪ੍ਰੇਮੀ, ਜੋ ਸੁਲਤਾਨਪੁਰ ਦਾ ਵਸਨੀਕ ਸੀ. ਇਸ ਨੇ ਗੁਰੂ ਅਰਜਨ ਦੇਵ ਤੋਂ ਸਿੱਖੀ ਧਾਰਨ ਕਰਕੇ ਜਨਮ ਸਫਲ ਕੀਤਾ.


ਦੇਖੋ, ਚਾਉ ਅਤੇ ਬਿਚਿਤ.


ਦੇਖੋ, ਚਾਉ ਅਤੇ ਚਾਯ. "ਸਦਾ ਚਾਇ ਹਰਿ ਭਾਇ." (ਸਵੈਯੇ ਮਃ ੪. ਕੇ) "ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ." (ਸ੍ਰੀ ਅਃ ਮਃ ੫) ੨. ਕ੍ਰਿ. ਵਿ- ਉਠਾਕੇ. ਉਠਾਕਰ. ਚੁੱਕਕੇ. "ਹਾਥ ਚਾਇ ਦੀਜੈ." (ਚਰਿਤ੍ਰ ੧੦੯)


ਚੁੱਕਿਆ. ਦੇਖੋ, ਚਾਉਣਾ। ੨. ਸੰਗ੍ਯਾ- ਚਾਉ. ਉਮੰਗ. "ਮਨਿ ਉਪਜਿਆ ਚਾਇਆ." (ਬਿਲਾ ਛੰਤ ਮਃ ੫)


ਸਿੰਧੀ. ਕ੍ਰਿ- ਕਹਿਣਾ ਅਥਵਾ ਕਹਾਉਣਾ. ਦੇਖੋ, ਚਵਣੁ। ੨. ਉਠਾਉਣਾ. ਚੁੱਕਣਾ.