ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਾਵ੍ਯ ਨੇ ਨੌ ਰਸ. "ਪ੍ਰਿਥਮ ਸ਼੍ਰਿੰਗਾਰ ਸੁ ਹਾਸ੍ਯ ਰਸ ਕਰੁਣਾ ਰੋਦ੍ਰ ਸੁਵੀਰ। ਭਯ ਬੀਭਤਸ ਬਖਾਨਿਯੇ ਅਦਭੁਤ ਸ਼ਾਂਤ ਸੁ ਧੀਰ." (ਰਸਿਕਾਪ੍ਰਿਯਾ) ਦੇਖੋ, ਰਸ। ੨. ਨਾਦੌਨ ਪਾਸ ਇੱਕ. ਪਹਾੜੀ ਟਿੱਬਾ. "ਤਿਨ ਕਠਗੜ੍ਹ ਨਵਰਸ ਪਰ ਬਾਂਧੋ." (ਵਿਚਿਤ੍ਰ)


ਨੌ ਰਤਨ- ਮੋਤੀ, ਪੰਨਾ, ਮਾਣਿਕ, ਗੋਮੇਦ, ਹੀਰਾ, ਮੂੰਗਾ, ਲਹਸੁਨਿਯਾਂ, ਪੁਖਰਾਜ (ਪਦਮਰਾਗ) ਅਤੇ ਨੀਲਮ। ੨. ਰਾਜਾ ਵਿਕ੍ਰਮਾਦਿਤ੍ਯ ਦੀ ਸਭਾ ਦੇ ਕਲਪੇ ਹੋਏ ਨੌ ਵਿਦ੍ਵਾਨ ਜੋ ਰਤਨ ਰੂਪ ਸਨ- ਧਨ੍ਵੰਤਰਿ, ਕ੍ਸ਼੍‍ਪਣਕ, ਅਮਰਸਿੰਘ, ਸ਼ੰਕ਼ੁ, ਵੇਤਾਲਭੱਟ, ਘਟਕਰ੍‍ਪਰ, ਕਾਲਿਦਾਸ, ਵਰਾਹਮਿਹਿਰ ਅਤੇ ਵਰਰੁਚਿ.¹


ਸੰਗ੍ਯਾ- ਭੁਜਬੰਦ, ਜਿਸ ਵਿੱਚ ਨੌ ਰਤਨ ਜੜੇ ਹੋਣ. ਦੇਖੋ, ਨਵਰਤਨ. "ਨਵਰਤਨੇ ਦਮਕਤ ਦੁਤਿ ਖਾਨ." (ਗੁਪ੍ਰਸੂ)


ਨਵਾਂ ਦੰਦ, ਨਵੇਂ ਦੰਦ.


ਸੰ. ਸੰਗ੍ਯਾ- ਅੱਸੂ ਸੂਦੀ ੧. ਤੋਂ ਲੈਕੇ ੯. ਤੀਕ ਨੌ ਰਾਤਾਂ, ਅਰ ਚੇਤ ਸੁਦੀ ੧. ਤੋਂ ੯. ਤੀਕ ਨੌ ਰਾਤਾਂ. ਦੁਰਗਾ ਦੇ ਉਪਾਸਕ ਇਨ੍ਹਾਂ ਦਿਨਾਂ ਵਿੱਚ ਦੇਵੀ ਦੇ ਨੌ ਸਰੂਪਾਂ ਦਾ ਪੂਜਨ ਕਰਦੇ ਹਨ. ਦੇਖੋ, ਨਵਕੁਮਾਰੀ ਅਤੇ ਨਵ ਦੁਰਗਾ. ਜਦ ਪੂਜਨ ਦੀ ਸਮਾਪਤੀ ਹੁੰਦੀ ਹੈ ਤਦ ਨੌ ਦੇਵੀਆਂ ਦੇ ਨਾਮਾਂ ਦੀਆਂ ਨੌ ਕੁਆਰੀਆਂ ਲੜਕੀਆਂ ਨੂੰ ਅੰਨ ਧਨ ਵਸਤ੍ਰ ਆਦਿ ਅਰਪਦੇ ਹਨ.


ਦੇਖੋ, ਨੌ ਰੋਜ. "ਤਹਿਂ ਨਵਰੋਜ ਕਰੋ ਮਿਲ ਸੁੰਦਰ." (ਗੁਪ੍ਰਸੂ)


ਵਿ- ਨਵਾਂ ਰੰਗ। ੨. ਨਵੇਂ ਰੰਗ ਵਾਲਾ ਨੌ ਜਵਾਨ. "ਨਵਰੰਗ ਲਾਲੁ ਸੇਜ ਰਾਵਣ ਆਇਆ." (ਸੂਹੀ ਮਃ ੫) ੩. ਨਵਾਂ ਨਾਟਕਅਸਥਾਨ. ਨਵੀਨ ਥੀਏਟਰ। ੪. ਸੰਗ੍ਯਾ- ਔਰੰਗਜ਼ੇਬ ਬਾਦਸ਼ਾਹ। ਹਿੰਦੀ ਦੇ ਕਵੀਆਂ ਨੇ ਇਹ ਨਾਮ ਬਹੁਤ ਵਰਤਿਆ ਹੈ.


ਸੰਗ੍ਯਾ- ਔਰੰਗਜ਼ੇਬ ਬਾਦਸ਼ਾਹ।੨ ਬਸੰਤ ਰਿਤੁਰਾਜ. "ਮਦਨ ਕਿ ਨਵਰੰਗ ਰਾਇ?" (ਚਰਿਤ੍ਰ ੩੦)