ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਲੰਙਾਂ. ਲੰਗੜਾ। ੨. ਲੂਤੀ (ਚੁਆਤੀ) ਲਾਉਣ ਵਾਲਾ.


ਦੇਖੋ, ਲਥਨਾ. "ਹਰਿ ਸਿਮਰਤ ਦੁਖ ਲਾਥ." (ਕੇਦਾ ਮਃ ੫) "ਗੁਰਿ ਨਾਮੁ ਦੀਓ ਰਿਨੁ ਲਾਥਾ." (ਜੈਤ ਮਃ ੪) "ਲਾਥੀ ਭੂਖ ਤ੍ਰਿਸਨ ਸਭ ਲਾਥੀ." (ਗਉ ਮਃ ੪) "ਲਾਥੇ ਸਗਲ ਵਿਸੂਰੇ." (ਅਨੰਦੁ)


ਕ੍ਰਿ- ਲੱਦਣਾ. ਬੋਝ ਉੱਪਰ ਰੱਖਣਾ। ੨. ਬੋਝ ਭਰਨਾ. "ਲਾਦਨ ਹੇਤ ਸੁ ਉਸ੍ਟ ਪਠਾਏ." (ਗੁਪ੍ਰਸੂ)


ਅ਼. [لادعوےٰ] ਦਾਵੇ ਬਿਨਾ. ਮਮਤ੍ਵ ਰਹਿਤ। ੨. ਲਾਵਾਰਿਸ. ਜਿਸ ਪੁਰ ਕਿਸੇ ਦੀ ਮੇਰ ਨਹੀਂ.


ਕ੍ਰਿ. ਵਿ- ਲੱਦਕੇ. "ਲਾਦਿ ਖੇਪ ਸੰਤਹਿ ਸੰਗਿ ਚਾਲੁ." (ਸੁਖਮਨੀ) "ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ." (ਗੂਜ ਮਃ ੫)