ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [وعّلہاعلم] ਖ਼ੁਦਾ ਜਾਦਾ ਜਾਣਦਾ ਹੈ. ਭਾਵ- ਸਾਡੇ ਨਾਲੋਂ ਵਾਹਗੁਰੂ ਬਹੁਤ ਗਯਾਤਾ ਹੈ.


ਸਿੰਧੀ. ਰੋਣਾ ਅਤੇ ਚੀਕਣਾ. ਦੇਖੋ, ਵਿਲਾੜ.


ਦੇਖੋ, ਬਲਿ। ੨. ਸਹਾਇਤਾ ਪਰ. ਪੱਖ ਵਿੱਚ. "ਜਾਂ ਕਰਤਾ ਵਲਿ, ਤਾਂ ਸਭੁ ਕੋ ਵਲਿ." (ਮਃ ੪. ਭਾਰ ਗਉ ੧) ੩. ਫਿਰ. ਪੁਨਹ. ਬਹੁਰ. "ਵਸਵਾ ਜੋਨਿ ਵਲਿ ਵਲਿ ਅਉਤਰੈ." (ਗੂਜ ਤ੍ਰਿਲੋਚਨ) ੪. ਦੇਖੋ, ਵੱਲੀ। ੫. ਸੰ. ਝੁਰੜੀ. ਤੁਚਾ ਦਾ ਵਲ। ੬. ਰੇਖਾ. ਲੀਕ.


ਦੇਖੋ, ਬਲਿਹਾਰ.


ਵਿ- ਘੇਰਿਆ ਹੋਇਆ। ੨. ਲਪੇਟਿਆ ਹੋਇਆ। ੩. ਝੁਕਿਆ ਹੋਇਆ.


ਦੇਖੋ, ਬਲੀ। ੨. ਸੰ. ਸ਼ਰੀਰ ਦੀ ਤੁਚਾ ਪੁਰ ਪਈ ਝੁਰੜੀ. ਦੇਖੋ, ਤ੍ਰਿਬਲੀ. ਇਹ ਸ਼ਬਦ ਵਲਿ ਭੀ ਸਹੀ ਹੈ। ੩. ਅ਼. [ولی] ਮਿਤ੍ਰ। ੪. ਮਾਲਿਕ. ਸ੍ਵਾਮੀ. "ਵਲੀ ਨਿਆਮਤਿ ਬਿਰਾਦਰਾ. (ਤਿਲੰ ਮਃ ੫)


ਸੰ. ਸੰਗ੍ਯਾ- ਵੇਲ. ਬੇਲ. ਲਤਾ.


ਅ਼. [ولیاُلّہ] ਅੱਲਾ ਦਾ ਪਿਆਰਾ. ਖ਼ੁਦਾ ਦੋਸ੍ਤ. "ਗਉਸ ਕੁਤਬ ਵਲੀਉੱਲਹ ਜਾਣੇ." (ਭਾਗੁ)