ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਖਿੰਨਮਨਾ. ਦੁਖੀ ਮਨ ਵਾਲਾ. "ਜੋ ਬਾਰੰਬਾਰ ਕਿਸੇ ਨੂੰ ਬੁਲਾਂਵਦਾ ਹੈ ਤਾਂ ਓਸ ਪਰ ਖਿਸਾਇ ਜਾਂਦਾ ਹੈ." (ਭਗਤਾਵਲੀ) "ਗਯੋ ਮਘਵਾ ਉਠ ਧਾਮ ਖਿਸਾਂਦਾ." (ਕ੍ਰਿਸਨਾਵ) "ਖੰਜਨ ਖਿਸਾਨ ਕੀਨੇ." (ਰਾਮਾਵ) "ਮੀਨ ਮੁਰਝਾਨੇ ਕੰਜ ਖੰਜਨ ਖਿਸਾਨੇ." (ਚੰਡੀ ੧) "ਦੇਖਿ ਜਗਤ ਕੇ ਲੋਗ ਖਿਸਾਨਹਿ." (ਗੁਪ੍ਰਸੂ) ੨. ਲੱਜਿਤ. ਸ਼ਰਮਿੰਦਾ.


ਖਿਸਕਦਾ. ਫਿਸਲਦਾ. "ਜਾਮਿ ਖਿਸੰਦੋ ਪੇਰ." (ਵਾਰ ਮਾਰੂ ੨. ਮਃ ੫)


ਸੰ. ਖਿੰਖਿਰੀ. ਸੰਗ੍ਯਾ- ਲੂਮੜੀ। ੨. ਸੰਗ੍ਯਾ- ਕਾਲੀ ਦੇਵੀ, ਜਿਸ ਦੇ ਆਸਪਾਸ ਲੂਮੜੀਆਂ ਹਨ.