ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤਰਹ। ੨. ਫ਼ਾ. [ترا] ਤੁਰਾ. ਤੁਝ ਕੋ. ਤੈਨੂੰ. "ਬੁਝਿ ਨਾਨਕ ਬੰਦਿਖਲਾਸ ਤਰਾ." (ਮਾਰੂ ਸੋਲਹੇ ਮਃ ੫) ੩. ਤਰਣ ਦਾ ਭੂਤ ਕਾਲ. ਤਰਿਆ.


ਸੰਗ੍ਯਾ- ਤਰਨ ਦਾ ਭਾਵ. ਤਰਨ ਦੀ ਕ੍ਰਿਯਾ। ੨. ਉਤਾਰ. ਢਲਵਾਣ। ੩. ਤਰਾਂਉਂ. ਹਁਉਂ (ਮੈ) ਤਰਦਾ ਹਾਂ.


ਸੰਗ੍ਯਾ- ਤਰਾਵਟ. ਤਰਾਵਤ. ਨਮੀ. ਤਰ (ਗਿੱਲਾ) ਹੋਣ ਦਾ ਭਾਵ। ੨. ਬੰਧਿਆਈ. ਸ੍‌ਨਿਗ੍‌ਧਤਾ.


ਵਿ- ਤਾਰਨ ਵਾਲਾ. ਪਾਰ ਕਰਨ ਵਾਲਾ। ੨. ਸੰਗ੍ਯਾ- ਉੱਧਾਰ. ਨਿਸਤਾਰਾ. "ਹਰਿਨਾਮਿ ਤਰਾਇਣੁ." (ਭੈਰ ਮਃ ੪)


ਸੰਗ੍ਯਾ- ਪਹਾੜ ਦੀ ਜੜ ਪਾਸ ਦਾ ਮੈਦਾਨ, ਜਿਸ ਥਾਂ ਤਰਾਵਤ ਰਹਿਂਦੀ ਹੈ। ੨. ਪਹਾੜ ਦੀ ਘਾੱਟੀ.


ਦੇਖੋ, ਤ੍ਰਾਸ। ੨. ਸੰ. तरस्- ਤਰਸ੍‌. ਸੰਗ੍ਯਾ- ਬੇੜਾ. "ਸਤਸੰਗਤਿ ਮਿਲਿ ਤਰੇ ਤਰਾਸ." (ਕਾਨ ਮਃ ੪) ੩. ਫ਼ਾ. [تراش] ਤਰਾਸ਼. ਕਾਟ. ਕੱਟਣ ਦੀ ਕ੍ਰਿਯਾ। ੪. ਬਨਾਵਟ. ਬ੍ਯੋਂਤ।