ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨਵੇਂ ਰੰਗ ਵਾਲਾ. ਨਵੀਨ ਖੇਡ ਖੇਡਣ ਵਾਲਾ. "ਹਰਿ ਹਰਿ ਨਵਰੰਗੜੀਆ." (ਵਡ ਮਃ ੪. ਘੋੜੀਆਂ)


ਸੰ. ਵਿ- ਨਵਾਂ. ਨਯਾ. ਨਵੀਨ। ੨. ਨਿਰਮਲ। ੩. ਜਵਾਨ. ਯੁਵਾ। ੪. ਸੁੰਦਰ. "ਨਵਲ ਨਵਤਨ ਨਾਹੁ ਬਾਲਾ." (ਬਿਲਾ ਛੰਤ ਮਃ ੫)


ਸੰਗ੍ਯਾ- ਨਵੇਂ ਫੁੱਲਾਂ ਦੀ ਛਟੀ. ਪਤਲੀ ਛੜੀ, ਜਿਸ ਦੇ ਚਾਰੇ ਪਾਸੇ ਫੁੱਲ ਗੁੰਦਕੇ ਲਗਾਏ ਹੋਣ.#"ਨਵਲਾ ਸੀ ਲਿਯੇ ਕਰਵਾਰ ਕਟਾਰੀ." (ਕ੍ਰਿਸ਼ਨਾਵ)#"ਨਵਲਾ ਹਥ ਗਹੀ ਚਪਲਾਵੈ." (ਗੁਪ੍ਰਸੂ)#੨. ਸੰ. ਨਵਯੌਵਨਾ. ਜੁਆਨ ਇਸਤ੍ਰੀ.


ਨੁਲ੍ਹਾਇਆ. ਨ੍ਹਵਾਈਆ. ਸਨਾਨ ਕਰਵਾਇਆ. "ਗੁਰਿ ਅੰਮ੍ਰਿਤਸਰਿ ਨਵਲਾਇਆ." (ਸੂਹੀ ਮਃ ੪)


ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰੇਮੀ ਸਿੱਖ, ਜੋ ਵਡਾ ਵਿਦ੍ਵਾਨ ਸੀ. ਇਸ ਦੀ ਕਥਾ ਸੁਣਨ ਦੂਰੋਂ ਦੂਰੋਂ ਸਿੱਖ ਆਇਆ ਕਰਦੇ ਸਨ. ਇਹ ਯੋਧਾ ਭੀ ਅਦੁਤੀ ਸੀ.


ਫ਼ਾ. [نواسہ] ਸੰਗ੍ਯਾ- ਦੋਹਤਾ. ਬੇਟੀ ਦਾ ਬੇਟਾ.


ਨਾਸੂਰ ਦਾ ਬਹੁਵਚਨ. ਦੇਖੋ, ਨਾਸੂਰ ਅਤੇ ਭਗੰਦਰ.


ਅ਼. [نواہ] ਨਾਹ਼ੀਯਾ (ਕਿਨਾਰਾ) ਦਾ ਬਹੁ ਵਚਨ. ਆਸ ਪਾਸ ਦਾ ਦੇਸ਼.


ਫ਼ਾ. [نواختن] ਕ੍ਰਿ- ਵਡਾ ਕਰਨਾ. ਇ਼ੱਜ਼ਤ ਦੇਣਾ.