ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [ولیِعہد] ਸੰਗ੍ਯਾ- ਵਕਤ ਦਾ ਹਾਕਿਮ। ੨. ਯੁਵਰਾਜ. ਉਹ ਰਾਜਪੁਤ੍ਰ, ਜੋ ਪਿਤਾ ਦੇ ਹੁੰਦੇ ਰਾਜ ਦਾ ਕੰਮ ਕਰਦਾ ਹੈ। ੩. ਰਾਜੇ ਦਾ ਵਡਾ ਪੁਤ੍ਰ. ਟਿੱਕਾ. Crown- Prince.


ਦੇਖੋ, ਵਲੀਉੱਲਹ.


ਦੇਖੋ, ਹਸਨ ਅਬਦਾਲ.


ਜਲੰਧਰ ਦੇ ਹਾਕਿਮ ਅਬਦੁੱਲਾਖ਼ਾਨ ਦਾ ਪੁਤ੍ਰ, ਜੋ ਹਰਿਗੋਬਿੰਦਪੁਰ ਦੇ ਜੰਗ ਵਿੱਚ ਛੀਵੇਂ ਸਤਿਗੁਰੂ ਜੀ ਨਾਲ ਲੜਕੇ ਮੋਇਆ.


ਅ਼. [ولینِعمت] ਵਲੀਨਿਅ਼ਮਤ. ਨਿਅ਼ਮਤ (ਬਖ਼ਸ਼ਿਸ਼) ਦਾ ਸ੍ਵਾਮੀ. ਦਾਤਾ. "ਵਲੀ ਨਿਆਮਤਿ ਬਿਰਾਦਰਾ." (ਤਿਲੰ ਮਃ ੫)


ਦੇਖੋ, ਬਲੀਮੁਖ.


ਧੱਕਾ. ਸੀਨੇਜ਼ੋਰੀ. "ਇਕਿ ਵਲੁ ਛਲੁ ਕਰਿਕੈ ਖਾਂਵਦੇ." (ਮਃ ੪. ਵਾਰ ਸ੍ਰੀ) ੨. ਦਾਉ. ਪੇਂਚ. ਵਲ ਛਲ.