ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਅਗ੍ਰਾਹ੍ਯ. ਜੋ ਫੜਿਆ ਨਾ ਜਾ ਸਕੇ. ਮਨ ਇੰਦ੍ਰੀਆਂ ਦਾ ਜੋ ਵਿਸਾ ਨਹੀਂ.


ਸੰ. ਅਗਮਨਸ਼ੀਲ. ਵਿ- ਜੋ ਗਮਨ ਕਰਨ ਵਾਲਾ ਨਾ ਹੋਵੇ. ਅਚਲ. ਅਵਿਨਾਸ਼ੀ. "ਸਰਬੇ ਜੋਇ ਅਗਛਮੀ, ਦੂਖ ਘਨੇਰੋ ਆਥਿ." (ਵਾਰ ਮਾਰੂ ੧. ਮਃ ੧) ਸਾਰੇ ਅਵਿਨਾਸ਼ੀ ਕਰਤਾਰ ਨੂੰ ਵੇਖ, ਇੰਦ੍ਰੀਆਂ ਦੇ ਵਿਸਿਆਂ ਵਿੱਚ ਭਾਰੀ ਕਲੇਸ਼ ਹੈ. ਦੇਖੋ, ਆਥ ਅਤੇ ਆਥਿ.


ਸੰਗ੍ਯਾ- ਅਗ (ਪਹਾੜ) ਤੋਂ ਉਪਜਣ ਵਾਲਾ, ਰਤਨ। ੨. ਧਾਤੁ। ੩. ਫਲ। ੪. ਸੰ. ਅਗ੍ਰਜ. ਬ੍ਰਾਹਮਣ। ੫. ਮੁਖੀਆ. ਆਗੂ। ੬. ਸੰ. ਅਗ੍ਰਾਹ੍ਯ. ਵਿ- ਜੋ ਗ੍ਰਹਿਣ ਨਾ ਕੀਤਾ ਜਾਵੇ. ਇੰਦ੍ਰੀਆਂ ਅਤੇ ਮਨ ਜਿਸ ਨੂੰ ਫੜ ਨਾ ਸਕਣ।


ਵਿ- ਜੋ ਗਡਿਆ ਹੋਇਆ ਨਹੀਂ. ਅਲਗਨ. ਜੋ ਖਚਿਤ ਨਹੀਂ. "ਸੁ ਧੰਨ ਜਿਨੋ ਮਨ ਹੈ ਅਗਡੇ." (ਕ੍ਰਿਸਨਾਵ)


ਸੰਗ੍ਯਾ- ਪਿੰਗਲ ਅਨੁਸਾਰ ਅਸ਼ੁਭ ਗਣ, ਅਰਥਾਤ- ਜਗਣ, ਸਗਣ, ਰਗਣ ਅਤੇ ਤਗਣ।#੨. ਵਿ- ਅਗਣਨੀਯ. ਜੋ ਗਿਣਿਆ ਨਾ ਜਾ ਸਕੇ.


ਵਿ- ਗਿਣਤੀ ਤੋਂ ਬਾਹਰ, ਜੋ ਸ਼ੁਮਾਰ ਨਾ ਹੋ ਸਕੇ. ਬੇਅੰਤ "ਅਗਣਤ ਊਚ ਅਪਾਰ ਠਾਕੁਰ." (ਬਿਹਾ ਛੰਤ ਮਃ ੫)


ਵਿ- ਅਚਲ. ਜੋ ਗਤ (ਡਿਗਿਆ) ਨਹੀਂ। ੨. ਜੋ ਸਮਾਪਤ ਨਹੀਂ ਹੋਇਆ। ੩. ਜੋ ਪ੍ਰਾਪਤ ਨਹੀਂ ਹੋਇਆ। ੪. ਦੇਖੋ, ਅਗਤਿ.