ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਕਾਮਰੂਪ ਦੀ ਇੱਕ ਨਦੀ। ੨. ਟਾਲ੍ਹੀ. ਸ਼ੀਸ਼ਮ। ੩. ਕਪਿਲ (ਭੂਰੇ ਅਥਵਾ ਚਿੱਟੇ) ਰੰਗ ਦੀ ਗਾਂ, ਜਿਸ ਦੇ ਥਣ ਕਾਲੇ ਹੋਣ. ਹਿੰਦੂਮਤ ਵਿੱਚ ਇਹ ਗਊ ਬਹੁਤ ਪਵਿਤ੍ਰ ਮੰਨੀ ਹੈ. ਦੇਖੋ, ਕਪਿਲ। ੪. ਦੇਖੋ, ਕਾਮਧੇਨੁ ੨.


ਕਪਿਲ ਆਦਕਿ ਮੁਨਿ. ਦੇਖੋ, ਕਪਿਲ ੬.


ਸੰ. ਸੰਗ੍ਯਾ- ਇੱਕ ਪ੍ਰਕਾਰ ਦਾ ਤਿੱਤਰ। ੨. ਚਾਤਕ. ਪਪੀਹਾ। ੩. ਇੱਕ ਰਿਖੀ.


ਦੇਖੋ, ਕਪਿ. ਫ਼ਾ. [کپی] ਲੰਗੂਰ.


ਸੰਗ੍ਯਾ- ਕੱਪਣ- ਕਰ੍‍ਤਨ (ਕੱਟਣ) ਦਾ ਸੰਦ। ੨. ਖ਼ੰਜਰ. "ਏਕ ਕਪੀਰਾ ਲੇਹੁ ਹਮਾਰਾ." (ਗੁਪ੍ਰਸੂ) ੩. ਸਿੰਧੀ. ਕਪੀਰੋ. ਮੰਦਭਾਗੀ। ੪. ਕੁਕਰਮੀ.


ਕਪਿ (ਬਾਂਦਰਾਂ) ਦਾ ਈਸ਼ (ਰਾਜਾ) ਸੁਗ੍ਰੀਵ। ੨. ਹਨੂਮਾਨ.