ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. कृसरा ਕ੍ਰਿਸਰਾ. ਚਾਉਲ ਅਤੇ ਤਿਲਾਂ ਦਾ ਮਿਲਿਆ ਭੋਜਨ। ੨. ਚਾਵਲ ਮੂੰਗੀ ਅਥਵਾ ਮਾਹਾਂ ਦਾ ਮਿਲਿਆ ਅੰਨ. ਸੰ. खिच्चा ਖਿੱਚਾ। ੩. ਹੁਣ ਇਹ ਸ਼ਬਦ ਦੋ ਤਿੰਨ ਖਾਣ ਵਾਲੇ ਪਦਾਰਥ ਇਕੱਠੇ ਕਰਣ ਦੇ ਅਰਥ ਵਿੱਚ ਵਰਤੀਦਾ ਹੈ, ਅਤੇ ਕਈ ਵਸਤੂਆਂ ਦੇ ਮਿਲਾਪ ਦਾ ਬੋਧਕ ਭੀ ਹੈ.


ਫ਼ਾ. [خِدمتگار] ਖ਼ਿਦਮਤਗਾਰ. ਖ਼ਿਦਮਤਗੁਜ਼ਾਰ. ਖ਼ਿਦਮਤ ਕਰਨ ਵਾਲਾ. ਸੇਵਕ. ਟਹਲੂਆ. "ਹਉ ਬੰਦੀ ਪ੍ਰਿਯ ਖਿਜਮਤਦਾਰ." (ਆਸਾ ਮਃ ੫)