ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤਰਸ (ਬੇੜੇ) ਦ੍ਵਾਰਾ. ਨੌਕਾ ਸਾਥ. "ਇਉ ਭਉਜਲੁ ਤਰੈ ਤਰਾਸਿ." (ਸ੍ਰੀ ਮਃ ੧) ਦੇਖੋ, ਤਰਾਸ ੨.


ਫ਼ਾ. [تراشیِدن] ਕੱਟਣਾ. ਛਿੱਲਣਾ. ਘੜਨਾ.


ਤਰਦਾ ਹੈ। ੨. ਤਾਰਦਾ ਹੈ। ੩. ਤਰਾਹਿਂ ਤਰਦੇ ਹਨ. ਤਾਰਦੇ ਹਨ. "ਆਪਿ ਤਰਹਿ ਸੰਗੀ ਤਰਾਹਿ." (ਵਾਰ ਕਾਨ ਮਃ ੪) ੪. ਦੇਖੋ, ਤ੍ਰਾਹਿ.


ਦੇਖੋ, ਤੜਾਕ. "ਲਾਜ ਕੀ ਬੇਲਿ ਤਰਾਕ ਤੁਟੀ." (ਕ੍ਰਿਸਨਾਵ) ੨. ਦੇਖੋ, ਤੈਰਾਕ.


ਦੇਖੋ, ਤੜਾਕਾ.


ਸੰਗ੍ਯਾ- ਤਰਨਵਿਦ੍ਯਾ। ੨. ਵਿ- ਤੈਰਾਕ. ਤਰਨ ਵਿਦ੍ਯਾ ਦਾ ਗ੍ਯਾਤਾ. "ਹਰਿ ਜਪਿਓ ਤਰੈ ਤਰਾਕੀ." (ਧਨਾ ਮਃ ੪)