ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਰ. ਵਿੱਚ. ਦੇਖੋ, ਦਰ ੬। ੨. ਦੇਖੋ, ਦੜਨਾ.


ਕ੍ਰਿ- ਦਰ (ਡਰ) ਕਰਨਾ. ਵੈਰੀ ਦੇ ਚਿੱਤ ਤੇ ਦਬਾਉ ਪਾਉਣਾ. ਗਰਜਣਾ. ਲਲਕਾਰਨਾ। ੨. ਪ੍ਰਸਿੱਧ ਹੋਣਾ.


ਕ੍ਰਿ- ਦਰ- ਵੜਨਾ. ਅੰਦਰ ਲੁਕਣਾ. ਡਰਕੇ ਦਬਜਾਣਾ. ਮਚਲਾ ਹੋਣਾ.


ਸੰਗ੍ਯਾ- ਰਾਵੀ ਅਤੇ ਚਨਾਬ ਦੇ ਮਧ੍ਯ ਦਾ ਦੇਸ਼. ਰਚਨ ਦੋਆਬ। ੨. ਦਰ- ਅਪ. ਦੋ ਜਲਾਂ ਦੇ ਅੰਦਰ ਦਾ ਦੇਸ਼। ੩. ਕਛਾਰ (alluvial land).


ਅਨੁ ਸੰਗ੍ਯਾ- ਦੜ ਬੜ ਆਹਟ. ਘੋੜੇ ਦੇ ਦੌੜਨ ਤੋਂ ਉਪਜੀ ਧੁਨਿ. "ਦੜਬੜਾਇ ਘੋੜਾ ਤਬ ਛੇੜਾ." (ਗੁਪ੍ਰਸੂ)


ਅਨੁ. ਡਿਗਣ ਤੋਂ ਹੋਇਆ ਸ਼ਬਦ. ਦੜ ਦੜ. "ਧਰ ਪਰ ਪਰਹਿਂ ਦੜਾਦੜ ਜੋਧੇ." (ਗੁਪ੍ਰਸੂ)


ਦਰਿ. ਅੰਦਰ. ਭੀਤਰ. "ਦੜਿ ਦੀਬਾਣਿ ਨ ਜਾਹੀ." (ਵਾਰ ਮਾਝ ਮਃ ੧)


ਇੱਕ ਪਿੰਡ, ਜੋ ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ ਵਿੱਚ ਹੈ. ਇੱਥੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗਰੁਦ੍ਵਾਰਾ ਹੈ.


ਸੰ. दा. ਧਾ- ਦੇਣਾ, ਸੌਂਪਣਾ, ਰੱਖਣਾ, ਲੈਣਾ, ਕਤਰਨਾ। ੨. ਵਿ- ਦਾਤਾ. ਦੇਣ ਵਾਲਾ. ਐਸੀ ਹਾਲਤ ਵਿੱਚ ਸ਼ਬਦ ਦੇ ਅੰਤ "ਦਾ" ਆਉਂਦਾ ਹੈ. "ਬਰ ਚਾਰ ਪਦਾਰਥ ਦਾ ਬਰ ਚਾਰ." (ਨਾਪ੍ਰ) ੩. ਸੰਬੰਧ ਬੋਧਕ ਪ੍ਰਤ੍ਯਯ. ਕਾ. "ਤਿਸ ਦਾ ਹੁਕਮ ਮੇਟਿ ਨ ਸਕੈ ਕੋਈ." (ਮਾਝ ਅਃ ਮਃ ੩) ੩. ਸੰਗ੍ਯਾ- ਦਾਉ ਦਾ ਸੰਖੇਪ. "ਦਾ ਕਹਿਂ ਪਰੈ." (ਗ੍ਯਾਨ)