ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗੜਗੜ ਸ਼ਬਦ ਸਹਿਤ ਗਰਜ. ਗੜਾ (ਓਲਾ) ਵਰਸਾਉਣ ਵਾਲੇ ਮੇਘ ਦੀ ਗਰਜ। ੨. ਬਿਜਲੀ ਦੀ ਕੜਕ। ੩. ਵਿ- ਕੜਕ. ਘੋਰ ਨਾਦ ਕਰਨ ਵਾਲਾ. "ਗੜਗੱਜੀਅਨ ਗਾਹਿਕੈ." (ਚਰਿਤ੍ਰ ੧੪੨)


ਸੰਗ੍ਯਾ- ਕੜਾਕੇਦਾਰ ਵਾਕ. ਦੇਖੋ, ਖਾਲਸੇ ਦੇ ਬੋੱਲੇ.


ਗਡ (ਨੇਜਾ) ਧਾਰਨ ਵਾਲੀ. ਭਾਲਾ ਧਾਰਿਣੀ. "ਖੜਗਣੀ ਗੜਗਣੀ." (ਪਾਰਸਾਵ)


ਮੇਰਟ ਦੇ ਜਿਲੇ ਗੜ੍ਹਮੁਕਤੇਸ਼੍ਵਰ ਨਗਰ ਪਾਸ ਵਹਿਣ ਵਾਲੀ ਗੰਗਾ. "ਗੜਗੰਗਾ ਕੇ ਪੰਥ ਪਧਾਰੇ." (ਗੁਪ੍ਰਸੂ) ੨. ਕਿਤਨੇ ਗਰੁੜਗੰਗਾ ਨੂੰ ਗੜਗੰਗਾ ਆਖਦੇ ਹਨ. ਦੇਖੋ, ਗਰੁੜਗੰਗਾ.


ਸੰਗ੍ਯਾ- ਘੜਤ. ਘਾੜਤ। ੨. ਵਿ- ਘਟਿਤ. ਘੜਿਆ ਹੋਇਆ.


ਘਟਨ ਕਰਤਾ. ਘੜਨ ਵਾਲਾ.


ਗਡ (ਨੇਜਾ) ਰੱਖਣ ਵਾਲਾ. ਭਾਲਾਬਰਦਾਰ. "ਗੜੇਦਾਰ ਮਾਨੋ ਕਰੀ ਮੱਤ ਕੀ ਜ੍ਯੋਂ." (ਚਰਿਤ੍ਰ ੩੨੦)


ਸੰ. ਘਟਨ. ਘੜਨਾ.


ਵਿ- ਘਟਨ ਵਾਲਾ. ਘੜਨ ਕਰਤਾ. "ਜੇ ਇਹੁ ਮੂਰਤਿ ਸਾਚੀ ਹੈ ਤਉ ਗੜਨਹਾਰੇ ਖਾਉ." (ਆਸਾ ਕਬੀਰ)