ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਚਾਹੁਣ ਵਾਲਾ. ਇੱਛਾਵਾਨ. "ਚਾਹਕ ਤਤ ਸਮਤ ਸਰੇ." (ਸਵੈਯੇ ਮਃ ੪. ਕੇ) ਤਤ੍ਵ ਦੇ ਚਾਹਕ ਅਤੇ ਸਮਤਾ ਦੇ ਸਰੋਵਰ। ੨. ਦੇਖਣਵਾਲਾ. ਦ੍ਰਸ੍ਟਾ.


ਚਾਹੁੰਦਾ ਹੈ. ਇੱਛਾ ਕਰਦਾ ਹੈ। ੨. ਦੇਖਦਾ ਹੈ. ਤੱਕਦਾ ਹੈ।


ਕ੍ਰਿ- ਇੱਛਾ ਕਰਨਾ. ਲੋੜਨਾ। ੨. ਦੇਖਣਾ. ਦੇਖੋ, ਟੁਕ। ੩. ਸੰਗ੍ਯਾ- ਇੱਛਾ. ਅਭਿਲਾਖਾ. "ਮਨਹੁ ਪ੍ਰਤੀਖਤ ਪੁਰਵੀ ਚਾਹਨ." (ਗੁਪ੍ਰਸੂ)