ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਛੇਦਨ (ਕੱਟਣ) ਵਾਲਾ। ੨. ਅਲਗ (ਵੱਖ) ਕਰਨ ਵਾਲਾ.


ਸੰ. ਸੰਗ੍ਯਾ- ਕੱਟਣ ਦੀ ਕ੍ਰਿਯਾ. ਚੀਰਣ ਦਾ ਭਾਵ. ਖੰਡਨ. "ਕਿਉ ਛੇਦੈ ਵੈਰਾਈਐ?" (ਸਿਧ ਗੋਸਟਿ)


ਵਿ- ਛੇਦਣ (ਕੱਟਣ) ਲਾਇਕ਼.


ਛੇਦਕੇ. ਕੱਟਕੇ. "ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ." (ਕਲਿ ਅਃ ਮਃ ੪)


ਦੇਖੋ, ਛੇਦ. "ਬਡੇ ਭੂਪਤਿ ਰਾਜੇ ਹੈਂ ਛੇਧੇ" (ਗੌਂਡ ਕਬੀਰ)


ਛੇਦਨ ਕੀਤੇ. ਦੇਖੋ, ਛੇਧ.