ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [نواز] ਵਿ- ਨਵਾਜਿਸ਼ ਕਰਨ ਵਾਲਾ. ਵਡਿਆਉਣ ਵਾਲਾ. ਇਸ ਸ਼ਬਦ ਦਾ ਵਰਤਾਉ ਯੌਗਿਕ ਸ਼ਬਦਾਂ ਦੇ ਅੰਤ ਹੁੰਦਾ ਹੈ, ਜਿਵੇਂ- ਗ਼ਰੀਬਨਵਾਜ਼ ਆਦਿ। ੨. ਦੇਖੋ, ਨਮਾਜ਼.


ਫ਼ਾ. [نوازِش] ਸੰਗ੍ਯਾ- ਨਵਾਜ਼ਿਸ਼ ਕਰਨ ਦਾ ਭਾਵ. ਵਡਾ ਕਰਨ ਦੀ ਕ੍ਰਿਯਾ। ੨. ਮਿਹਰਬਾਨੀ. ਕ੍ਰਿਪਾ.


ਫ਼ਾ. [نواد] ਸੰਗ੍ਯਾ- ਜ਼ਬਾਨ. ਬੋਲੀ. ਭਾਸਾ.


ਵਿ- ਨਹੀਂ ਹੈ ਵਾਦ (ਚਰਚਾ) ਦੀ ਵਿਦ੍ਯਾ ਜਿਸ ਨੂੰ. ਅਵਿਦ੍ਯ. "ਨੀਚ ਨਵਾਦੀ ਜਾਨ." (ਗੁਵਿ ੬) ੨. ਬੋਲਣ ਵਾਲਾ. ਨੀਚਨਵਾਦੀ, ਬਦਜ਼ਬਾਨ. ਦੇਖੋ, ਨਵਾਦ.


ਵਿ- ਨਵੀਨ ਅਤੇ ਅਰੋਗ. ਉਤਸਾਹ ਸਹਿਤ ਅਤੇ ਨੀਰੁਜ. "ਹਰਿਗੋਬਿੰਦ ਨਵਾਨਿਰੋਆ." (ਸੋਰ ਮਃ ੫)


ਦੇਖੋ, ਨਬਾਬ.


ਸੰਗ੍ਯਾ- ਨੱਯਾਬ ਦੀ ਪਦਵੀ। ੨. ਨੱਵਾਬ ਦਾ ਕਰਮ.


ਫ਼ਾ. [نوار] ਸੰਗ੍ਯਾ- ਹ਼ਾਸ਼ੀਯਹ. ਮਗਜੀ। ੨. ਫੀਤਾ। ੩. ਵਿ- ਅਪਰਾਧ ਰਹਿਤ. ਬੇ ਕ਼ਸੂਰ.