ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [ترازوُ] ਤਰਾਜ਼ੂ. ਸੰਗ੍ਯਾ- ਤੱਕੜੀ. ਤੋਲਣ ਦਾ ਯੰਤ੍ਰ. "ਆਪੇ ਕੰਡਾ ਆਪਿ ਤਰਾਜੀ." (ਸੋਰ ਮਃ ੪) "ਸਚੁ ਤਰਾਜੀ ਤੋਲੁ." (ਸ੍ਰੀ ਅਃ ਮਃ ੧)


ਵਿ- ਤਾਰਨ ਦੀ ਇੱਛਾ ਵਾਲਾ.


ਦੇਖੋ, ਤਰੀਨ. "ਨਿਰਮਲ ਸੀਤਲ ਸ਼ੁੱਧ ਤਰਾਣੀ." (ਭਾਗੁ) ਸ਼ੁੱਧਤਰੀਨ. ਸ਼ੁੱਧਤਮ. ਅਤ੍ਯੰਤ ਹੀ ਸ਼ੁੱਧ.