ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇੱਕ ਜੱਟ ਗੋਤ੍ਰ। ੨. ਜ਼ਿਲਾ ਤਸੀਲ ਲਹੌਰ, ਥਾਣਾ ਬਰਕੀ ਦਾ ਇੱਕ ਪਿੰਡ. ਇਸ ਪਿੰਡ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਇੱਥੇ ਗੁਰੂ ਜੀ ਨੇ ਨਾਨਕੇ ਸਨ, ਇਸ ਲਈ ਸਤਿਗੁਰੂ ਕਈ ਵੇਰ ਆਏ. ਬੀਬੀ ਨਾਨਕੀ ਜੀ ਦਾ ਜਨਮ ਭੀ ਇੱਥੇ ਹੀ ਹੋਇਆ ਸੀ. ਸਾਧਾਰਣ ਜੇਹਾ ਗੁਰਦ੍ਵਾਰਾ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਸਿੰਘ ਪੁਜਾਰੀ ਹੈ. ੩੦ ਵਿੱਘੇ ਦੇ ਕ਼ਰੀਬ ਜ਼ਮੀਨ ਹੈ. ਰੇਲਵੇ ਸਟੇਸ਼ਨ "ਛਾਉਣੀ ਲਹੌਰ." ਤੋਂ ਅੱਠ ਮੀਲ ਅਗਨਿਕੋਣ ਹੈ.


ਦੇਖੋ, ਚਾਹ। ੨. ਕ੍ਰਿ. ਵਿ- ਲੋੜਕੇ। ੩. ਵੇਖਕੇ. ਤੱਕਕੇ.


ਵ੍ਯ- ਚਾਹੀਏ. ਲੋੜੀਏ। ੨. ਉਚਿਤ (ਯੋਗ੍ਯ) ਹੈ.