ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਧੁਰਿ ਅਤੇ ਧੂਲਿ.


ਸੰ. ਸੰਗ੍ਯਾ- ਰਜ. ਧੂੜ. ਗਰਦ। ੨. ਭਾਵ- ਸਾਧੁਚਰਣ ਰਜ.


ਇੱਕ ਦੈਤ ਜੋ ਵੀਰਯਨਾਦ ਦਾਨਵ ਦਾ ਫ਼ੌਜੀ ਸਰਦਾਰ ਸੀ. ਇਸ ਨੂੰ ਦੁਰਗਾ ਨੇ ਮਾਰਿਆ. ਦੇਖੋ, ਸਰਬਲੋਹ ਅਃ ੨. "ਛੇਦ ਚਿੱਛੁਰ ਬਿੜਾਰਾਸੁਰ ਧੂਲਿਕਰਣ ਖਪਾਇ." (ਗ੍ਯਾਨ)


ਦੇਖੋ, ਧੂਰਧਾਨੀ। ੨. ਧੂਲਿ ਦੇ ਧਾਰਣ ਵਾਲੀ, ਪ੍ਰਿਥਿਵੀ. "ਧੂਲਿਧਾਨੀ ਕੇ ਧੁਜੈਯਾ." (ਗ੍ਯਾਨ) ੩. ਗਦਾ. "ਕਏ ਕੋਪ ਗਾੜ੍ਹੋ ਲਏ ਧੂਲਿਧਾਨੀ." (ਚਰਿਤ੍ਰ ੪੦੫) "ਜੰਜੈਲ. ਲੰਮੀ ਬੰਦੂਕ. "ਕਹੂੰ ਧੂਲਿਯਾਨੀ ਛੂਟੈਂ ਫੀਲ ਨਾਲੈਂ." (ਚਰਿਤ੍ਰ ੪੦੫) "ਝੜੱਕੈ ਕ੍ਰਿਪਾਨੀ। ਧਰੇ ਧੂਲਿਧਾਨੀ." (ਰੁਦ੍ਰਾਵ)


ਦੇਖੋ, ਧੂਲਿ.


ਦੇਖੋ, ਧੂਲਿਕਰਣ.