ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਡਿੰਗ. ਫੇਫੜਾ. ਦੇਖੋ, ਫੇਫੜਾ.


ਫੂਕ ਮਾਰਕੇ. "ਫੂਕਿ ਫੂਕਿ ਪਾਵਨ ਕਉ ਪ੍ਰਿਥੀ ਪੈ ਧਰਤ ਹੋ." (ਅਕਾਲ) ਭਾਵ- ਸੂਖਮ ਜੀਵਾਂ ਨੂੰ ਹਟਾਕੇ। ੨. ਫੂਕ (ਜਲਾ) ਕੇ.


ਫੂਕ ਮਾਰਦਾ ਹੈ. ਫੁੰਕਾਰਦਾ ਹੈ. "ਡਕੈ ਫੂਕੈ ਖੇਹ ਉਡਾਵੈ." (ਵਾਰ ਮਲਾ ਮਃ ੧) ੨. ਜਲਾਉਂਦਾ ਹੈ.


ਦੇਖੋ, ਫੁਟ ਅਤੇ ਫੁੱਟ.


ਕ੍ਰਿ- ਭੱਜਣਾ. ਫੁੱਟਣਾ. ਟੁੱਟਣਾ. "ਫੂਟੋ ਆਂਡਾ ਭਰਮ ਕਾ." (ਮਾਰੂ ਮਃ ੫) ੨. ਅਲਗ ਹੋਣਾ। ੩. ਭੇਦਕੇ ਬਾਹਰ ਆਉਣਾ. ਜੈਸੇ ਅੰਕੁਰ (ਡੰਘੂਰ) ਫੁਟਣਾ। ੪. ਖਿੜਨਾ.