ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

(ਦੇਖੋ, ਭ੍ਰੀ ਧਾ) ਸੰ. ਬੋਝ. ਫ਼ਾ- ਬਾਰ. "ਬੰਨਿਭਾਰ ਉਚਾਇਨਿ ਛਟੀਐ." (ਵਾਰ ਰਾਮ ੩) ੨. ਅੱਠ ਹਜ਼ਾਰ ਤੋਲਾ ਪ੍ਰਮਾਣ. "ਏਕ ਏਕ ਸੁਵਰਣ ਕੋ ਦਿਜ ਏਕ ਦੀਜੈ ਭਾਰ." (ਗ੍ਯਾਨ) "ਜਗਨ ਕਰੈ ਬਹੁ ਭਾਰ ਅਫਾਰੀ." (ਗਉ ਅਃ ਮਃ ੧) ੩. ਅੰਨ ਆਦਿ ਵਸਤੂਆਂ ਦਾ ਭਾਰ ਵੀਹ ਧੜੀਆਂ ਦਾ ਮੰਨਿਆ ਹੈ, ਅਰਥਾਤ ਪੰਜ ਮਣ ਕੱਚਾ. "ਜਉ ਗੁਰਦੇਉ ਅਠਾਰਹ ਭਾਰ." (ਭੈਰ ਨਾਮਦੇਵ) ਅਠਾਰਹ ਭਾਰ ਵਨਸਪਤਿ ਠਾਕੁਰ ਨੂੰ ਭੇਟਾ ਹੋ ਗਈ. ਦੇਖੋ, ਅਠਾਰਹਭਾਰ। ੪. ਆਧਾਰ. "ਤੀਨਿ ਲੋਕ ਜਾਕੈ ਹਹਿ ਭਾਰ." (ਗਉ ਕਬੀਰ) ੫. ਮਾਨ, ਸਤਕਾਰ. "ਅਸਾਂ ਤੇਰਾ ਭਾਰ ਰਖਿਆ ਹੈ." (ਜਸਭਾਮ) ੬. ਅਹਸਾਨ. ਉਪਕਾਰ ਦਾ ਬੋਝ। ੭. ਮੁਸੀਬਤ. "ਜੋ ਤੇਰੀ ਸਰਣਾਗਤਾ, ਤਿਨ ਨਾਹੀ ਭਾਰ." (ਬਿਲਾ ਰਵਿਦਾਸ) ੮. ਕ੍ਰਿ. ਵਿ- ਤੇਰੇ ਮਾਤ੍ਰ. "ਗਛੇਣ ਨੰਣਭਾਰੇਣ." (ਗਾਥਾ) ਨੇਤ੍ਰ ਦੇ ਭੌਰ ਵਿੱਚ (ਪਲਕ ਭਰ ਮੇਂ) ਸਭ ਥਾਂ ਜਾ ਸਕੇ। ੯. ਸਮੁਦਾਯ. ਗਰੋਹ. "ਸਭਿ ਧਰਤੀ ਸਭਿ ਭਾਰ." (ਮਃ ੧. ਵਾਰ ਸਾਰ) ਪ੍ਰਿਥਿਵੀ ਦੇ ਸਾਰੇ ਪਦਾਰਥ.


ਵਿ- ਭਾਰੀ. ਬੋਝਲ। ੨. ਪ੍ਰਤਿਸ੍ਟਾ ਵਾਲਾ. ਸਨਮਾਨ ਯੋਗ੍ਯ.


ਅਠਾਰਾਂ ਪਰਵਾਂ ਵਾਲਾ ਭਾਰਤ. ਮਹਾਭਾਰਤ ਗ੍ਰੰਥ. "ਨਿਸਿ ਦਿਨ ਉਚਰੈ ਭਾਰਅਠਾਰ." (ਮਃ ੧. ਵਾਰ ਸਾਰ) ੨. ਦੇਖੋ, ਅਠਾਰਹ ਭਾਰ.


ਦੇਖੋ, ਅਠਾਰਹ ਭਾਰ. "ਭਾਰ ਅਠਾਰਹ ਮਹਿ ਚੰਦਨ ਊਤਮ." (ਬਿਲਾ ਅਃ ਮਃ ੪)


ਸੰ. ਭਾਰ ਉਠਾਉਣ ਵਾਲਾ. ਭਾਰਵਾਹਕ। ੨. ਭਾ- ਅਰ੍‍ਕ. "ਲਜੰਤ੍‌ ਭਾਰਕੱਛਟਾ." (ਗ੍ਯਾਨ) ਅਰ੍‍ਕ (ਸੂਰਜ) ਦੀ ਛਟਾ (ਕਿਰਨ) ਦੀ ਭਾ (ਸ਼ੋਭਾ) ਲਰ੍‍ਜਤ.


ਸੰ. ਭਾਰ੍‍ਗਵ. ਵਿ- ਭ੍ਰਿਗੁਵੰਸ਼ ਵਿੱਚ ਹੋਣ ਵਾਲਾ। ੨. ਸੰਗ੍ਯਾ- ਪਰਸ਼ੁਰਾਮ। ੩. ਸ਼ੁਕ੍ਰਾਚਾਰਯ। ੪. ਭਗਵਾਂ (ਗੇਰੂਆ) ਅਰਥ ਵਿੱਚ ਭੀ ਭਾਰਗਵ ਸ਼ਬਦ ਆਇਆ ਹੈ. "ਸੁਭੰਤ ਭਾਰਗਵੰ ਪਟੰ." (ਦੱਤਾਵ) ਸ਼ੋਭਾ ਦਿੰਦੇ ਹਨ ਭਗਵੇਂ ਵਸਤ੍ਰ.


ਸੰ. ਭਾਰ੍‍ਗਵੀ. ਭ੍ਰਿਗੁਰ੍‍ਵਸ਼ ਨਾਲ ਸੰਬੰਧ ਰੱਖਣ ਵਾਲੀ। ੨. ਸੰਗ੍ਯਾ- ਪਰਸ਼ੁਰਾਮ ਅਤੇ ਸ਼ੁਕ੍ਰ ਦੀ ਪ੍ਰਕਾਸ਼ ਕੀਤੀ ਸ਼ਸਤ੍ਰਵਿਦ੍ਯਾ। ੩. ਦੁਰ੍‍ਗਾ. ਪਾਰਵਤੀ.


ਭਾਰਗਵੀ ਦਾ ਸੰਖੇਪ। ੨. ਸੰ. ਭਾਰ੍‍ਗੀ. ਇੱਕ ਬੂਟੀ ਜੋ ਬੰਗਾਲ ਵਿੱਚ ਬਹੁਤ ਹੁੰਦੀ ਹੈ. ਇਹ ਖੰਘ ਅਤੇ ਦਮੇ ਲਈ ਵਰਤੀ ਜਾਂਦੀ ਹੈ. L. . Clerozen zron Serratifolium.