ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਿੱਟੀ ਦਾ ਵਡਾ ਪਾਤ੍ਰ। ੨. ਕ੍ਰਿ. ਵਿ- ਛੇਤੀ. ਤੁਰੰਤ. ਝਟ. ਫ਼ੌਰਨ.


ਸੰਗ੍ਯਾ- ਬਾਂਕਾਪਨ. "ਮਟੀਕ ਮਟਕਿ ਚਲੁ ਸਖੀ ਸਹੇਲੀ." (ਨਟ ਅਃ ਮਃ ੪) ੨. ਐਂਠ. ਆਕੜ। ੩. ਬਾਂਕੀ ਚਾਲ. ਘੋੜੇ ਦੇ ਛਿੜਨ ਦਾ ਭਾਵ. "ਸਮਾਜ ਮੇ ਬਾਜਿ ਹੁਤੋ ਮਟਕ੍ਯੋ." (ਕ੍ਰਿਸਨਾਵ) "ਜਦਿਨ ਤੁਰੰਗ ਮੱਟਕ ਹੈ." (ਪਾਰਸਾਵ) ੪. ਚੋਭ. ਚੁਭਣ ਦਾ ਭਾਵ. "ਯੌਂ ਕੰਟਕ ਜੈਸੇ." (ਕ੍ਰਿਸਨਾਵ) ੫. ਸੰ. ਲੋਥ. ਪ੍ਰਾਣ ਰਹਿਤ ਦੇਹ.


ਸੰਗ੍ਯਾ- ਮਿੱਟੀ ਦਾ ਬਰਤਨ. ਕੂਜ਼ਾ. ਕੁੱਜਾ। ੨. ਨਖਰਾ.


ਕ੍ਰਿ- ਕਟਾਕ੍ਸ਼੍‍ ਕਰਨਾ, ਨੇਤ੍ਰਾਂ ਦੀ ਚੰਚਲਤਾ ਨਾਲ ਮਨ ਦਾ ਭਾਵ ਪ੍ਰਗਟ ਕਰਨਾ. "ਮਟਕਾਵਤ ਦ੍ਰਿਗ ਦੋਇ." (ਬਸੰਤ ਸਤਸਈ) ੨. ਕੁਦਾਉਣਾ. ਨਚਾਉਣਾ. "ਮਟਕਾਇ ਚਪਲ ਤੁਰੰਗ ਧਾਯੋ." (ਸਲੋਹ) ੩. ਚਟਕਾਉਣਾ, ਜਿਵੇਂ ਉਂਗਲਾਂ ਦਾ ਮਟਕਾਉਣਾ.


ਬਾਂਕੇਪਨ ਨਾਲ. ਦੇਖੋ, ਮਟਕ ੧. ਅਤੇ ੨.


ਛੋਟਾ ਮਟਕਾ। ੨. ਭਾਵ- ਦੇਹ. ਸ਼ਰੀਰ। ੩. ਦੇਹਾਭਿਮਾਨ. ਅਹੰਤਾ. "ਮਟੁਕ੍ਸ਼ੀ ਡਾਰਿ ਧਰੀ." (ਬਿਲਾ ਛੰਤ ਮਃ ੧) ੪. ਦੇਖੋ, ਮਟਕ.