ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਾਤਾਲ ਨਿਵਾਸੀ ਭਗਤ, ਰਾਜਾ ਬਲਿ. ਦੇਖੋ, ਪਾਯਾਲਿਭਗਤ.
ਦੇਖੋ, ਪਯਾਲਾ। ੨. ਦੇਖੋ, ਪਇਆਲ ੩.
ਪਾਤਾਲ ਵਿੱਚ. "ਪਰਬਤਿ ਗੁਫਾ ਕਰੀ, ਕੈ ਪਾਣੀ ਪਇਆਲਿ." (ਵਾਰ ਮਾਝ ਮਃ ੧) ੨. ਪਾਤਾਲ ਤੋਂ. "ਸੰਚਿ ਪਇਆਲਿ ਗਗਨਸਰ ਭਰੈ." (ਰਤਨਮਾਲਾ ਬੰਨੋ) ਹੇਠੋਂ ਪ੍ਰਾਣ ਪੌਣ ਨੂੰ ਖਿੱਚਕੇ ਦਸਵੇਂ ਦ੍ਵਾਰ ਵਿੱਚ ਟਿਕਾਵੇ.
ਪਾਤਾਲ ਮੇਂ, "ਮਛ ਪਇਆਲੇ." (ਜਪੁ) ੨. ਕ੍ਰਿ. ਵਿ- ਹਿਠਾਹਾਂ. ਨੀਚੇ. ਦੇਖੋ, ਪਇਆਲ ੩. "ਕਬਹੂ ਜੀਅੜਾ ਊਭਿ ਚੜਤ ਹੈ, ਕਬਹੂ ਜਾਇ ਪਇਆਲੇ." (ਰਾਮ ਮਃ ੧)
ਕ੍ਰਿ. ਵਿ- ਪੈਣ ਤੋਂ. ਪੜਨੇ ਸੇ. ਭਾਵ- ਕਰਮ- ਲੇਖ ਲਿਖੇ ਜਾਣ ਕਰਕੇ. "ਪਇਐ ਕਿਰਤਿ ਨਚੈ ਸਭੁ ਕੋਇ." (ਵਾਰ ਆਸਾ)
ਪੜੀ. "ਜਗਾਤੀਆ ਮੋਹਣ ਮੁੰਦਣਿ ਪਈ." (ਤੁਖਾ ਛੰਤ ਮਃ੪) ਜਗਾਤੀਆਂ ਦੇ ਮੂੰਹ ਚੁੱਪ ਵਸਗਈ। ੨. ਦਾਖ਼ਿਲ ਹੋਈ. " ਸਭ ਭਾਗਿ ਸਤਿਗੁਰ ਪਿਛੈ ਪਈ." (ਤੁਖਾ ਛੰਤ ਮਃ੪)
imperative form of ਪਸਮਾਉਣਾ , get or persuade (the animal) to yield milk
to make (animal) willing and ready to be milked (by feeling and rubbing the teats); figurative usage to cajole, wheedle