ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

surely, certainly, without fail
sure, certain, believable, unfailing
ਸੰ. ਸੰਗ੍ਯਾ- ਯਗ੍ਯ ਕਰਨ ਅਤੇ ਪੂਜਣ ਦੀ ਕ੍ਰਿਯਾ. ਦੇਖੋ, ਯਜ ਧਾ.
ਸੰ. ਸੰਗ੍ਯਾ- ਯਜਨ ਵਾਲਾ, ਯਗ੍ਯ ਕਰਨ ਵਾਲਾ. ਉਹ ਪੁਰੁਸ, ਜਿਸ ਤੋਂ ਬ੍ਰਾਹਮਣ (ਪੁਰੋਹਿਤ) ਯਗ੍ਯ, ਹਵਨ ਆਦਿ ਕਰਮ ਕਰਵਾਕੇ ਦੱਛਣਾ ਲੈਂਦੇ ਹਨ, ਦੇਖੋ, ਯਜ ਧਾ. "ਭਾ ਯਜਮਾਨ ਬ੍ਰਹਮੰਡ ਨਿਕੇਤਾ." (ਨਾਪ੍ਰ)
ਦੇਖੋ, ਵੇਦ.
ਸੰ. यत. ਧਾ- ਨਿਸ਼ਚਾ ਕਰਨਾ, ਜਤਨ ਕਰਨਾ, ਦੁੱਖ ਦੇਣਾ, ਦੰਡ ਦੇਣਾ, ਹੁਕਮ ਕਰਨਾ, ਏਕਤ੍ਰ ਕਰਨਾ, ਮਿਹਨਤ ਕਰਨਾ, ਰੋਕਣਾ, ਵਾਪਿਸ ਦੇਣਾ, ਸ੍ਵੱਛ ਕਰਨਾ। ੨. ਵ੍ਯ- ਜੋ. ਜਿਤਨਾ। ੩. ਸੰਗ੍ਯਾ- ਰੋਕਣ (ਨਿਗ੍ਰਹ) ਦੀ ਕ੍ਰਿਯਾ. ਇੰਦ੍ਰੀਆਂ ਨੂੰ ਵਿਕਾਰਾਂ ਵੱਲੋਂ ਵਰਜਣ ਦਾ ਭਾਵ। ੪. ਵਿ- ਰੋਕਿਆ. ਵਰਜਿਆ। ੫. ਵ੍ਯ- ਯਤਃ (यतस्). ਜਿਸ ਸੇ. ਜਿਸ ਲਿਯੇ। ੬. ਕਿਉਂਕਿ.
ਦੇਖੋ, ਯਤ ੫. ਅਤੇ ੬.
ਅ਼. [یزیِد] ਉੱਮੀਯਾ ਖ਼ਾਨਦਾਨ ਦੇ ਤਿੰਨ ਖ਼ਲੀਫ਼ੇ ਇਸ ਨਾਮ ਦੇ ਹੋਏ ਹਨ, ਜਿਨ੍ਹਾਂ ਵਿੱਚੋਂ ਪਹਿਲੇ ਨੇ¹ ਇਮਾਮ ਹੁਸੈਨ ਨੂੰ ਕਰਬਲਾ ਦੇ ਮੁਕਾਮ ਕਤਲ ਕਰਵਾਇਆ ਸੀ. ਦੇਖੋ, ਹੁਸੈਨ। ੨. ਵਿ- ਸ਼ਰੀਰ. ਖੋਟਾ। ੩. ਬੇਰਹ਼ਮ. ਨਿਰਦਯ.