ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
aim, object, objective, target
ਲਭਨਿ. ਪ੍ਰਾਪਤ ਕਰਦੀਆਂ ਹਨ. ਲਭਦੇ. ਪ੍ਰਾਪਤ ਕਰਦੇ. "ਇਕੁ ਲਖੁ ਲਹਨਿ ਬਹਿਠੀਆਂ." (ਆਸਾ ਅਃ ਮਃ ੧) "ਦਰਿ ਢੋਅ ਨ ਲਹਨਿ ਧਾਵਦੇ." (ਵਾਰ ਆਸਾ)
ਸੰਗ੍ਯਾ- ਪ੍ਰਾਪਤਿ। ੨. ਪ੍ਰਾਰਬਧ ਅਨੁਸਾਰ ਭੋਗ ਦੀ ਪ੍ਰਾਪਤੀ.
ਲੈਣਾ. ਦੇਖੋ, ਲਹਣੁ. "ਲਹਨੋ ਜਿਸ ਮਥਾਨਿਹਾ." (ਆਸਾ ਮਃ ੫)
ਅ਼. [لہب] ਲਹਬ. ਸੰਗ੍ਯਾ- ਲਾਟਾ. ਅਗਨਿ ਸ਼ਿਖਾ। ੨. ਅਗਨਿ ਦੀ ਭੜਕ. "ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ." (ਆਸਾ ਮਃ ੫) ਪਾਤਾਲ ਆਕਾਸ਼ ਦੇ ਪਦਾਰਥਾਂ ਨੂੰ ਖਾਕੇ ਭੀ ਜੋ ਭਰਦੀ ਨਹੀਂ ਸੀ. ਉਹ ਤ੍ਰਿਸਨਾਅਗਨਿ ਬੁਝ ਗਈ.
ਇਹ ਲਮਹ ਦਾ ਰੂਪਾਂਤਰ ਹੈ. ਦੇਖੋ, ਲਮਹ.
ਸੰ. ਲਹਰਿ. ਸੰਗ੍ਯਾ- ਤਰੰਗ. ਮੌਜ. "ਲਹਰੀ ਨਾਲਿ ਪਛਾੜੀਐ." (ਸ੍ਰੀ ਅਃ ਮਃ ੧) ੨. ਅਗਨਿ ਦਾ ਭਭੂਕਾ. "ਬੂਝਤ ਨਾਹੀ ਲਹਰੇ." (ਗਉ ਮਃ ੫)
resident or native of ਲਹੌਰ , Lahorean; feminine ਲਹੌਰਨ
waist, middle; back, loins, hip, haunch, lumbar region