to assure, convince
surely, certainly, without fail
sure, certain, believable, unfailing
ਸੰ. ਸੰਗ੍ਯਾ- ਯਗ੍ਯ ਕਰਨ ਅਤੇ ਪੂਜਣ ਦੀ ਕ੍ਰਿਯਾ. ਦੇਖੋ, ਯਜ ਧਾ.
ਸੰ. ਸੰਗ੍ਯਾ- ਯਜਨ ਵਾਲਾ, ਯਗ੍ਯ ਕਰਨ ਵਾਲਾ. ਉਹ ਪੁਰੁਸ, ਜਿਸ ਤੋਂ ਬ੍ਰਾਹਮਣ (ਪੁਰੋਹਿਤ) ਯਗ੍ਯ, ਹਵਨ ਆਦਿ ਕਰਮ ਕਰਵਾਕੇ ਦੱਛਣਾ ਲੈਂਦੇ ਹਨ, ਦੇਖੋ, ਯਜ ਧਾ. "ਭਾ ਯਜਮਾਨ ਬ੍ਰਹਮੰਡ ਨਿਕੇਤਾ." (ਨਾਪ੍ਰ)
ਦੇਖੋ, ਵੇਦ.
ਸੰ. यत. ਧਾ- ਨਿਸ਼ਚਾ ਕਰਨਾ, ਜਤਨ ਕਰਨਾ, ਦੁੱਖ ਦੇਣਾ, ਦੰਡ ਦੇਣਾ, ਹੁਕਮ ਕਰਨਾ, ਏਕਤ੍ਰ ਕਰਨਾ, ਮਿਹਨਤ ਕਰਨਾ, ਰੋਕਣਾ, ਵਾਪਿਸ ਦੇਣਾ, ਸ੍ਵੱਛ ਕਰਨਾ। ੨. ਵ੍ਯ- ਜੋ. ਜਿਤਨਾ। ੩. ਸੰਗ੍ਯਾ- ਰੋਕਣ (ਨਿਗ੍ਰਹ) ਦੀ ਕ੍ਰਿਯਾ. ਇੰਦ੍ਰੀਆਂ ਨੂੰ ਵਿਕਾਰਾਂ ਵੱਲੋਂ ਵਰਜਣ ਦਾ ਭਾਵ। ੪. ਵਿ- ਰੋਕਿਆ. ਵਰਜਿਆ। ੫. ਵ੍ਯ- ਯਤਃ (यतस्). ਜਿਸ ਸੇ. ਜਿਸ ਲਿਯੇ। ੬. ਕਿਉਂਕਿ.
ਦੇਖੋ, ਯਤ ੫. ਅਤੇ ੬.
ਅ਼. [یزیِد] ਉੱਮੀਯਾ ਖ਼ਾਨਦਾਨ ਦੇ ਤਿੰਨ ਖ਼ਲੀਫ਼ੇ ਇਸ ਨਾਮ ਦੇ ਹੋਏ ਹਨ, ਜਿਨ੍ਹਾਂ ਵਿੱਚੋਂ ਪਹਿਲੇ ਨੇ¹ ਇਮਾਮ ਹੁਸੈਨ ਨੂੰ ਕਰਬਲਾ ਦੇ ਮੁਕਾਮ ਕਤਲ ਕਰਵਾਇਆ ਸੀ. ਦੇਖੋ, ਹੁਸੈਨ। ੨. ਵਿ- ਸ਼ਰੀਰ. ਖੋਟਾ। ੩. ਬੇਰਹ਼ਮ. ਨਿਰਦਯ.