ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [نِوشت] ਸੰਗ੍ਯਾ- ਲੇਖ. ਤਹ਼ਰੀਰ। ੨. ਵਿ- ਲਿਖਿਆ.


ਫ਼ਾ. [نِوشتہ] ਵਿ- ਲਿਖਿਆ ਹੋਇਆ। ੨. ਸੰਗ੍ਯਾ- ਲਿਖਤ. ਤਹ਼ਰੀਰ। ੩. ਕਰਮ ਲੇਖ. ਕਿਸਮਤ. ਤਕਦੀਰ.


ਫ਼ਾ. [نِوشتن] ਕ੍ਰਿ- ਲਿਖਣਾ. ਤਹ਼ਰੀਰ ਕਰਨਾ.


ਦੇਖੋ ਨਵਿਸ਼ਤਹ.


ਸੰ. ਨਿਮਿੱਤ. ਸੰਗ੍ਯਾ- ਕਾਰਣ. ਹੇਤੁ. "ਵਿਤ ਨਵਿਤ ਭਰਮਿਓ ਬਹੁ ਭਾਤੀ." (ਮਾਰੂ ਮਃ ੫) "ਕਾਹੇ ਕੇ ਨਵਿੱਤ ਕੋ ਸਾਮਗ੍ਰੀ ਤੈਂ ਬਨਾਈ ਹੈ?" (ਕ੍ਰਿਸਨਾਵ)


ਫ਼ਾ. [نویس] ਸੰਗ੍ਯਾ- ਲਿਖਣ ਵਾਲਾ. ਲੇਖਕ. ਇਸ ਸ਼ਬਦ ਦਾ ਵਰਤਾਉ ਯੌਗਿਕ ਸ਼ਬਦਾਂ ਦੇ ਅੰਤ ਹੁੰਦਾ ਹੈ, ਜਿਵੇਂ- ਅ਼ਰਜੀਨਵੀਸ, ਨਕ਼ਲਨਵੀਸ ਆਦਿ। ੨. ਨਵਸ਼ਿਤਨ ਦਾ ਅਮਰ. ਲਿਖ. ਤਹ਼ਰੀਰ ਕਰ.


ਫ਼ਾ. [نویسندہ] ਸੰਗ੍ਯਾ- ਲਿਖਾਰੀ. ਲੇਖਕ. ਮੁਨਸ਼ੀ. "ਮਿਲ ਨਵੀਸਿੰਦ ਸੋਂ ਬੈਸੇ." (ਨਾਪ੍ਰ)


ਸੰ. ਵਿ- ਨਵਾਂ. ਨਯਾ। ੨. ਨਵੇਂ ਢੰਗ ਦਾ. ਅਪੂਰਵ। ੩. ਕਵਿ ਗੋਪਾਲਸਿੰਘ ਦੀ ਛਾਪ. ਦੇਖੋ, ਸੁਧਾਸਰ.