ਦੇਖੋ, ਮਟਨ.
ਭਾਈ ਦੇ ਮੱਟੂ. ਦੇਖੋ, ਖਾਰਾਸਾਹਿਬ.
ਰਾਜ ਜੰਮੂ, ਕਸ਼ਮੀਰ ਵਿੱਚ ਹਰੀ ਪਰਬਤ ਦੀ ਧਾਰਾ ਅੰਦਰ, ਕਿਲਾ ਅਸਕ੍ਸ਼੍ਰਦੂ ਪਾਸ ਇੱਕ ਅਸਥਾਨ. ਇੱਥੇ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ, ਜੋ ਸਾਧਾਰਣ ਬਣਿਆ ਹੋਇਆ ਹੈ. ੫੦ ਰੁਪਯੇ ਸਾਲਾਨਾ ਜਾਗੀਰ ਰਿਆਸਤ ਜੰਮੂ ਵੱਲੋਂ ਹੈ. ਸ਼੍ਰੀਨਗਰ (ਕਸ਼ਮੀਰ ਦੀ ਰਾਜਧਾਨੀ) ਤੋਂ ਮਟਨ ਚਾਲੀ ਮੀਲ ਪੂਰਵ ਹੈ। ੨. ਅੰ Mutton ਦੁੰਬੇ ਅਤੇ ਭੇਡ ਦਾ ਮਾਸ.
ਸੰ. ਮਧੁਰ ਚਣਕ ਇੱਕ ਪ੍ਰਕਾਰ ਦਾ ਅੰਨ, ਜੋ ਹਾੜ੍ਹੀ ਦੀ ਫਸਲ ਨਾਲ ਹੁੰਦਾ ਹੈ. ਇਸ ਦੀਆਂ ਫਲੀਆਂ ਵਿੱਚੋਂ ਦਾਣੇ ਕੱਢਕੇ ਤਰਕਾਰੀ ਬਣਾਈਈ ਹੈ, ਅਤੇ ਪੱਕੇ ਮਟਰਾਂ ਦੀ ਦਾਲ ਉੱਤਮ ਬਣਦੀ ਹੈ. L. Pisum Sativum ਅੰ Pea.
nan
nan
nan
ਅਨੁ. ਤੜਾਕਾ. "ਦੇਵਹਿ ਮੂੰਡ ਊਪਰਿ ਮਟਾਕ." (ਸਾਰ ਮਃ ੫) ਸਿਰ ਪੁਰ ਮਾਰ ਪੈਣ ਤੋਂ ਉਪਜੀ ਧੁਨਿ.
ਮਟਕੇ ਦੇ ਆਕਾਰ ਦਾ ਬ੍ਰਹਮਾਂਡ. ਗੋਲਾਕਾਰ ਜਗਤ. "ਕੋਇ ਨ ਜਾਣੈ ਕੀਮ ਕੇਵਡੁ ਮਟਿਆ." (ਵਾਰ ਰਾਮ ੨. ਮਃ ੫)