ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਰਾਜਿਕਾ ਅਥਵਾ ਰਾਜਸਰ੍ਸਪ. ਸਰ੍ਹੋਂ ਦੀ ਜਾਤਿ ਦਾ ਇੱਕ ਅੰਨ. Brassica Juncea (Mustard) ਇਹ ਖਾਣ ਵਿੱਚ ਚਟਪਟੀ ਹੁੰਦੀ ਹੈ ਅਤੇ ਚਟਨੀ ਅਚਾਰ ਆਦਿ ਵਿੱਚ ਵਰਤੀਦੀ ਹੈ. ਰਾਈ ਬਹੁਤ ਦਵਾਈਆਂ ਵਿੱਚ ਭੀ ਵਰਤੀ ਜਾਂਦੀ ਹੈ. ਦੇਖੋ, ਰਾਈ ਲੂਣ ਵਾਰਨਾ। ੨. ਵਿ- ਤਨਿਕ. ਥੋੜਾ. "ਮਨੁ ਟਿਕਣੁ ਨ ਪਾਵੈ ਰਾਈ." (ਮਾਰੂ ਮਃ ੫) ੩. ਸੰਗ੍ਯਾ- ਰਾਜਾ ਦੀ ਪਦਵੀ. ਰਾਇਪਨ। ੪. ਰਾਣੀ. ਰਾਗ੍ਯੀ. "ਨਾਨਕ ਸਾ, ਸਭ ਰਾਈ." (ਤਿਲੰ ਮਃ ੧) ੫. ਰਾਜ੍ਯ ਵਿਭੂਤਿ. ਸੰ. ਰਯਿ.


ਕਪਾਲਮੋਚਨ ਤੋਂ ਬਾਰਾਂ ਕੋਹ ਪੂਰਵ ਇੱਕ ਪਿੰਡ, ਇੱਥੇ ਰਾਮਰਾਇ ਜੀ ਦੇਹਰਾਦੂਨ ਨੂੰ ਜਾਂਦੇ ਠਹਿਰੇ ਸਨ.


ਭਾਰਤ ਵਿੱਚ ਰੀਤਿ ਹੈ ਕਿ ਬਲਾ ਦੂਰ ਕਰਨ ਲਈ ਇਸਤ੍ਰੀਆਂ ਆਪਣੀ ਸੰਤਾਨ ਦੇ ਸਿਰ ਉੱਪਰਦੀ ਰਾਈ ਅਤੇ ਲੂਣ ਵਾਰਕੇ ਸੁਟਦੀਆਂ ਹਨ. "ਸਹਿਤ ਸਨੂਖਾ ਸੁਤਹਿ ਸੁਹਾਈ। ਵਾਰਤ ਮਾਤ ਲਵਣ ਅਰੁ ਰਾਈ ॥" (ਨਾਪ੍ਰ)