ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਫਾਇਦਾ. ਨਫ਼ਾ. ਦੇਖੋ, ਲਭ ਧਾ. "ਲਾਭ ਮਿਲੈ, ਤ਼ੋਟਾ ਹਿਰੈ." (ਗਉ ਥਿਤੀ ਮਃ ੫) ੨. ਬਿਆਜ. ਸੂਦ। ੩. ਇਲਮ. ਗਿਆਨ.


ਵਿ- ਫਾਯਦੇਮੰਦ. ਲਾਭ (ਨਫ਼ਾ) ਦੇਣ ਵਾਲਾ.


ਸੰਗ੍ਯਾ- ਲਾਭ ਲੈਣ ਦੀ ਕ੍ਰਿਯਾ. ਖੱਟਣਾ. "ਆਇਓ ਲਾਭੁ ਲਾਭਨ ਕੈ ਤਾਈ." (ਸਾਰ ਮਃ ੫) ੨. ਲੱਭਣਾ.


ਲੱਭਿਆ. ਪ੍ਰਾਪਤ ਕੀਤਾ. "ਗੁਰਿ ਪੂਰੈ ਹਰਿ ਪ੍ਰਭੁ ਲਾਭਾ." (ਪ੍ਰਭਾ ਮਃ ੪)


ਵਿ- ਲਾਭਦਾਇਕ. "ਵਸਤੁ ਅਨੂਪ ਸੁਣੀ ਲਾਭਾਇਆ." (ਆਸਾ ਮਃ ੫) ੨. ਲਾਭ ਪਾਇਆ.


ਦੇਖੋ, ਲਾਭ. "ਲਾਭੁ ਹਰਿਗੁਣ ਗਾਇ." (ਸਾਰ ਮਃ ੫) ੨. ਵਿ- ਲਭ੍ਯ. ਲੱਭਣ ਯੋਗ੍ਯ. "ਪਾਇਆ ਲਾਹਾ ਲਾਭੁ ਨਾਮੁ." (ਸ੍ਰੀ ਮਃ ੫) ਦੇਖੋ, ਲਾਭੁਲਾਹਾ.


ਲਭ੍ਯ ਲਾਭ. ਲੱਭਣ ਯੋਗ੍ਯ ਨਫਾ. "ਕਹੁ ਨਾਨਕ ਲਾਭੁ ਲਾਹਾ ਲੈ ਚਾਲਹੁ." (ਸਾਰ ਮਃ ੫)