ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਇਹਤ੍ਯ ਪਰਤ੍ਰ. ਕ੍ਰਿ. ਵਿ- ਇੱਥੇ ਉੱਥੇ. ਇਸ ਲੋਕ ਅਤੇ ਪਰਲੋਕ ਵਿੱਚ. "ਹਲਤਿ ਪਲਤਿ ਮੁਖ ਊਜਲੇ." (ਸ੍ਰੀ ਮਃ ੫) ੨. ਇਹ ਲੋਕ ਅਤੇ ਪਰਲੋਕ. "ਹਲਤੁ ਪਲਤੁ ਸਵਾਰਿਓਨੁ." (ਮਾਝ ਬਾਰਹਮਾਹਾ)


ਦੇਖੋ, ਹਰਦੀ.


ਵਿ- ਹੱਲ ਰੱਖਣ ਵਾਲਾ ਕ੍ਰਿਸਾਣ। ੨. ਸੰਗ੍ਯਾ- ਕ੍ਰਿਸਨ ਜੀ ਦਾ ਵਡਾ ਭਾਈ. ਬਲਰਾਮ, ਜਿਸ ਦਾ ਸ਼ਸਤ੍ਰ ਹਲ ਸੀ ਦੇਖੋ, ਹਲਾਯੁਧ ਅਤੇ ਮੁਸਲੀ.


(ਸਨਾਮਾ) ਬਲਭਦ੍ਰ ਦਾ ਛੋਟਾ ਭਾਈ ਸ਼੍ਰੀ ਕ੍ਰਿਸਨ, ਉਸ ਦਾ ਵੈਰੀ ਤੀਰ. ਦੇਖੋ, ਕ੍ਰਿਸਨ.