nan
ਦੇਖੋ, ਚਕਚੂੰਧਰ ਅਤੇ ਚਚੂੰਧਰ. "ਕਿਤੇ ਚਾਕਚੁੰਧਰਚ ੜ੍ਹੇਕਾਕਬਾਹੀ." (ਚਰਿਤ੍ਰ ੪੦੫)
ਫ਼ਾ. [چاکر] ਸੰਗ੍ਯਾ- ਨੌਕਰ. ਸੇਵਕ.
ਸੰਗ੍ਯਾ- ਚਾਕਰ ਦਾ ਕਰਮ. ਨੌਕਰੀ. ਸੇਵਕੀ. "ਜਿਨਿ ਗੁਰ ਕੀ ਕੀਤੀ ਚਾਕਰੀ ਤਿਨਿ ਸਦ ਬਲਿਹਾਰੀ." (ਤਿਲੰ ਮਃ ੪)
ਦੇਖੋ, ਚਾਕਰ. "ਚਾਕਾਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ." (ਵਾਰ ਆਸਾ)
ਫ਼ਾ. [چاکریم] ਚਾਕਰ ਹਸ੍ਤੇਮ ਦਾ ਸੰਖੇਪ. ਅਸੀਂ ਨੌਕਰ ਹਾਂ.
nan
ਸੰਗ੍ਯਾ- ਚਕ੍ਰਿਕਾ. ਚੱਕੀ. ਆਟਾ ਪੀਹਣ ਦਾ ਯੰਤ੍ਰ. "ਚਾਕੀ ਚਾਟਹਿ ਚੂਨ ਖਾਹਿ." (ਬਸੰ ਕਬੀਰ) ੨. ਬਰਫੀ ਦੀ ਸ਼ਕਲ ਦੀ ਜਮਾਈ ਹੋਈ ਵਸਤੁ। ੩. ਬੂਟੇ ਦਾ ਚਾਕੁਲ.
ਦੇਖੋ, ਚਾਕ.
ਫ਼ਾ. [چاقوُ] ਚਾਕ਼ੂ ਸੰਗ੍ਯਾ- ਕ਼ਲਮਤਰਾਸ਼. ਕਾਚੂ.