ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਧੂਮ ੩. "ਧੂੰਮਬਾਦਰ ਸਭਿ ਮਾਇਆਸਾਜ." (ਬਸੰ ਅਃ ਮਃ ੫)


ਦੇਖੋ, ਧ੍ਯੇਯ. "ਧੇ ਸਭ ਬ੍ਰਹਮ ਰੂਪ ਕਰ ਜਾਨ." (ਨਾਪ੍ਰ)


ਦੇਖੋ, ਧੇਣੁ.


ਸੰ. धेनवः ਧਨੁ ਦਾ ਬਹੁਵਚਨ. "ਨਦੀਆ ਹੋਵਹਿ ਧੇਣਵਾ." (ਵਾਰ ਮਾਝ ਮਃ ੧)


ਸੰ. ਧੇਨੁ. ਸੰਗ੍ਯਾ- ਸਜਲਵੇਰ ਗਾਂ. ਨਵੀਂ ਸੂਈ ਹੋਈ ਗਉ। ੨. ਭਾਵ- ਕਾਮਧੇਨੁ. "ਸੰਤਸਭਾ ਗੁਰ ਪਾਈਐ ਮੁਕਤਿ ਪਦਾਰਥ ਧੇਣੁ." (ਸ੍ਰੀ ਮਃ ੧)