ਇਹ ਕਸ਼ਮੀਰੀ ਖਤ੍ਰੀ ਦਾ ਪੁਤ੍ਰ ਗੋਬਿੰਦ ਸਾਹਿਬ ਦਾ ਛੋਟਾ ਭਾਈ ਸੀ.
ਇਸ ਦਾ ਜਨਮ ਸੰਮਤ ੧੬੨੦ ਵਿੱਚ ਹੋਇਆ. ਸੰਮਤ ੧੬੮੮ ਵਿੱਚ ਬਾਬਾ ਗੁਰਦਿੱਤਾ ਜੀ ਦਾ ਚੇਲਾ ਹੋਕੇ ਵਡਾ ਕਰਣੀ ਵਾਲਾ ਸੰਤ ਹੋਇਆ. ਇਹ ਉਦਾਸੀਆਂ ਦੇ ਇੱਕ ਧੂਏਂ ਦਾ ਮੁਖੀਆ ਹੈ. ਫੂਲ ਸਾਹਿਬ ਦਾ ਦੇਹਾਂਤ ਬਹਾਦੁਪੁਰ (ਜਿਲਾ ਹੁਸ਼ਿਆਰਪੁਰ) ਸੰਮਤ ੧੭੩੦ ਵਿੱਚ ਹੋਇਆ.
ਵ੍ਯੰਗ. ਬੇਪਤੀ ਕਰਨੀ. ਇੱਜਤ ਉਤਾਰਨੀ. ਸਿਰ ਸੁਆਹ ਪਾਂਉਣੀ. "ਤੇਰੇ ਫੂਲ ਡਾਰ ਸਿਰ ਐਹੋਂ." (ਚਰਿਤ੍ਰ ੨੯੩) ੨. ਦੀਵੇ ਦਾ ਫੁੱਲ ਸਿਰ ਤੇ ਝਾੜਕੇ ਝਾਟਾ ਫੂਲਣਾ.
nan
ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਇੱਕ ਪਰਮ ਪ੍ਰਤਾਪੀ ਮਿਸਲ, ਜਿਸ ਦਾ ਮੁਖੀਆ ਬਾਬਾ ਫੂਲ ਹੋਇਆ. ਇਸ ਮਿਸਲ ਵਿੱਚ ਤਿੰਨ ਸਿੱਖ ਰਿਆਸਤਾਂ ਪਟਿਆਲਾ, ਨਾਭਾ ਅਤੇ ਜੀਂਦ (ਸੰਗਰੂਰ) ਹਨ, ਜਿਨ੍ਹਾਂ ਦੀ ਸੰਗ੍ਯਾ ਫੂਲਕੀਆਂ ਰਿਆਸਤਾਂ (Phulkian States) ਹੈ. ਇਹ ਰਿਆਸਤਾਂ ਮਈ ਸਨ ੧੮੦੯ ਵਿੱਚ ਅੰਗ੍ਰੇਜ਼ੀ ਸਰਕਾਰ ਦੀ ਰਖ੍ਯਾ ਅੰਦਰ ਆਈਆਂ ਹਨ, ਅਰ ੫. ਮਈ ਸਨ ੧੮੬੦ ਦੀ ਸਨਦ ਮੁਤਾਬਿਕ ਇਨਾਂ ਨੂੰ ਮੁਤਬੰਨਾ ਕਰਨ ਦਾ ਅਧਿਕਾਰ ਮਿਲਿਆ. ਜੇ ਬਿਨਾ ਔਲਾਦ ਅਤੇ ਮੁਤਬੰਨਾ ਕੀਤੇ ਕੋਈ ਰਈਸ ਗੁਜ਼ਰ ਜਾਵੇ, ਤਦ ਦੋ ਪੜੋਸੀ ਰਿਆਸਤਾਂ ਸਰਕਾਰ ਅੰਗ੍ਰੇਜ਼ੀ ਨਾਲ ਸੰਮਤੀ ਕਰਕੇ ਨਜ਼ਦੀਕੀ ਹੱਕਦਾਰ ਨੂੰ ਗੱਦੀ ਤੇ ਬੈਠਾ ਸਕਦੀਆਂ ਹਨ. ਉੱਪਰ ਦੱਸੀ ਸਨਦ ਅਨੁਸਾਰ ਇਨ੍ਹਾਂ ਰਿਆਸਤਾਂ ਨੂੰ ਪ੍ਰਮਾਣਦੰਡ ਦਾ ਪੂਰਾ ਅਧਿਕਾਰ ਹੈ ਅਤੇ ਰਿਆਸਤ ਦੇ ਅੰਦਰੂਨੀ ਮੁਆਮਲਿਆਂ ਵਿੱਚ ਗਵਰਨਮੈਂਟ ਬਰਤਾਨੀਆਂ ਦੀ ਮੁਦਾਖ਼ਲਤ ਨਹੀਂ ਹੈ. ਦੇਖੋ, ਫੂਲਵੰਸ਼.
ਸੰ. ਫੁੱਲ- ਜਾਯਾ. ਸੰਗ੍ਯਾ- ਫੁੱਲ ਦੀ ਮਾਂ. ਵੇਲ. ਵੱਲੀ. "ਨਾਮ ਤੇਰਾ ਆਧਾਰ ਮੇਰਾ, ਜਿਉ ਫੂਲਜਈ ਹੈ ਨਾਰਿ." (ਗਉ ਕਬੀਰ) ਤੇਰੇ ਨਾਮ ਦਾ ਮੈਨੂੰ ਅਜੇਹਾ ਆਧਾਰ ਹੈ, ਜੇਹਾ ਬੇਲ ਨੂੰ ਨਾਰ (ਪਾਣੀ) ਦਾ. ਨਾਰ- ਜਲ. ਨਾਰਿ- ਜਲ ਦਾ (ਪਾਣੀ ਦਾ).
ਬਿਰਛ ਅਥਵਾ ਪੌਦਾ, ਜੋ ਫੁੱਲ ਦਿੰਦਾ ਹੈ.
ਕ੍ਰਿ- ਫੁੱਲਣਾ. ਫੁੱਲ ਸਹਿਤ ਹੋਣਾ। ੨. ਖ਼ੁਸ਼ੀ ਵਿੱਚ ਆਕੇ ਖਿੜਨਾ। ੩. ਅਹੰਕਾਰ ਕਰਨਾ. "ਕਾਹੇ ਭਈਆ! ਫਿਰਤੌ ਫੂਲਿਆ ਫੂਲਿਆ." (ਸੋਰ ਕਬੀਰ)
ਕਵਿ ਲਾਲ ਸਿੰਘ ਅੰਮ੍ਰਿਤਸਰ ਜੀ ਪਾਸ ਨਾਨੋਕੇ ਪਿੰਡ ਦੇ ਵਸਨੀਕ ਸਨ. ਇਨ੍ਹਾਂ ਨੇ ਅਨੇਕ ਕਵੀਆਂ ਦੀ ਕਵਿਤਾ ਚੁਣਕੇ ਰਾਮਕਥਾ ਦਾ ਅਜੇਹਾ ਸਿਲਸਿਲਾ ਜੋੜਿਆ ਕਿ ਰਾਮਾਯਣ ਦੀ ਪੂਰੀ ਕਥਾ ਬਣ ਗਈ ਹੈ. ਇਹ ਗ੍ਰੰਥ ਨਾਭਾਪਤਿ ਮਹਾਰਾਜਾ ਭਰਪੂਰਸਿੰਘ ਜੀ ਦੇ ਸਮੇਂ ਕਵਿ ਜੀ ਨੇ ਰਚਿਆ ਹੈ. ਲਾਲਸਿੰਘ ਜੀ ਨਾਭਾ ਦਰਬਾਰ ਦੇ ਅਹਿਲਕਾਰ ਅਤੇ ਕਵਿ ਸਨ.#ਛੱਪਯ#ਸ੍ਰੀ ਅੰਮ੍ਰਿਤਸਰ ਨਿਕਟ ਨਗਰ ਨਾਕੋਕੇ ਗਨਿਜੈ,#ਤਾਸ ਨਗਰਪਤਿ ਪੂਤ ਲਾਲ ਸਿੰਘ ਨਾਮ ਭਨਿੱਜੈ,#ਅਮਿਤ ਕਵਿਤ ਪ੍ਰਾਚੀਨ ਚੀਨਕਰ ਪ੍ਰੇਮ ਕਵਿਨ ਸਨ,#ਕੀਨੇ ਇਕਠੇ ਸਹਸ ਕਿਤਕ ਅਤਿ ਉਕ੍ਤਿ ਯੁਕ੍ਤਿ ਗਨ,#ਸ਼ੁਭ ਰਾਮਚਰਿਤ ਚੁਨਿ ਤਿਨਹ ਤੇ#ਬਹੁ ਗ੍ਰੰਥਨ ਪਰਮਾਨ ਲਿਯ,#ਧਰ ਛਾਪ "ਦਾਸ" ਨਿਜ ਨਾਮ ਕੀ#"ਫੂਲਮਾਲ" ਇਹ ਗ੍ਰੰਥ ਕਿਯ.#ਦੋਹਾ#ਜੇਠ ਮਾਸ ਦ੍ਵਿਤਿਯਾ ਬਿਮਲ¹#ਕਵਿ ਦਿਨ² ਸੁਖਦ ਰਸਾਲ,#ਪੂਰਨ ਭਯੋ ਗਰੰਥ ਯਹ#ਨਿਧਿ ਨਭ ਗ੍ਰਹ ਮਹਿ ਸਾਲ³
ਸੰਗ੍ਯਾ- ਬ੍ਰਹਮਾ. ਕਮਲ ਦੇ ਫੁੱਲ ਪਰ ਸ਼ੋਭਾ ਦੇਣ ਵਾਲਾ. "ਕਹੂੰ ਫੂਲਰਾਜਾ ਹੈ੍ਹ ਬੈਠਾ." (ਚੌਪਈ) ੨. ਫੁੱਲਰਾਜ. ਗੁਲਾਬ। ੩. ਕਮਲ.