ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. त्रातृ- ਤ੍ਰਾਤ੍ਰਿ. ਵਿ- ਰਖ੍ਯਾ ਕਰਨ ਵਾਲਾ. "ਗੁਰੂ ਨਾਨਕ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ." (ਮਲਾ ਮਃ ੪) ਸਮਦਰਸੀ ਤ੍ਰਾਤ੍ਰਿ ਗੁਰੂ ਨਾਨਕ, ਜਿਨਿ ਨਿੰਦਾ ਉਸਤਤਿ ਤਰੀ। ੨. ਤਰਣ- ਅਤ੍ਯਯ. ਜਿਸ ਦਾ ਤਰਨਾ ਔਖਾ ਹੈ.


ਤਰਕੇ. ਤੈਰ ਕਰ। ੨. ਸੰ. ਸੰਗ੍ਯਾ- ਨੌਕਾ. ਬੇੜੀ. ਦੇਖੋ, ਨੌਕਾ। ੩. ਪੱਲਾ. ਦਾਮਨ. ਲੜ.


ਵਿ- ਚਮਕਦਾ ਹੋਇਆ.


ਦੇਖੋ, ਤ੍ਰਿਕਾਲ ਸੰਧ੍ਯਾ.