ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਨਦ. ਦਰਿਆ। ੨. ਸਮੁੰਦਰ. ੩. ਦੇਖੋ ਧੇਨੁ.


ਸੰ. ਸੰਗ੍ਯਾ- ਨਵੀਂ ਪ੍ਰਸੂਤ (ਸੂਈ) ਹੋਈ ਗਊ। ੨. ਗਾਂ. "ਧੇਨੁ ਦੁਧੈ ਤੇ ਬਾਹਰੀ ਕਿਤੇ ਨ ਆਵੈ ਕਾਮ." (ਮਾਝ ਬਾਰਹਮਾਹਾ) ੩. ਕਾਮਧੇਨੁ. "ਸ੍ਰੀ ਗੁਰੂ ਸਰਨ ਧੇਨੁ, ਕਰਮ ਭਰਮ ਕਟ." (ਭਾਗੁਕ)


ਭਾਗਵਤ ਅਨੁਸਾਰ ਇੱਕ ਦੈਤ, ਜੋ ਤਾਲ ਬਿਰਛਾਂ ਦੇ ਜੰਗਲ ਵਿੱਚ ਰਹਿਂਦਾ ਸੀ. ਇੱਕ ਵਾਰ ਬਲਰਾਮ ਅਤੇ ਕ੍ਰਿਸਨ ਜੀ ਗਊ ਚਰਾਉਂਦੇ ਇਸ ਦੇ ਜੰਗਲ ਵਿੱਚ ਗਏ ਅਰ ਤਾਲਫਲ ਤੋੜਨ ਲੱਗੇ. ਧੇਨੁਕ ਗਧੇ ਦੀ ਸ਼ਕਲ ਬਣਾਕੇ ਬਲਰਾਮ ਨੂੰ ਦੁਲੱਤੇ ਮਾਰਨ ਲੱਗਾ. ਇਸ ਪੁਰ ਬਲਰਾਮ ਨੇ ਧੇਨੁਕ ਨੂੰ ਟੰਗਾਂ ਤੋਂ ਫੜਕੇ ਤਾਲ ਬਿਰਛ ਨਾਲ ਪਟਕਾਕੇ ਮਾਰਿਆ. "ਧੇਨੁਕ ਕ੍ਰੋਧ ਮਹਾ ਕਰਕੈ ਦੋਊ ਪਾਂਊ ਹ੍ਰਿਦੇ ਤਿਂਹ ਸਾਥ ਪ੍ਰਹਾਰੇ। ਗੋਡਨ ਤੇ ਗਹਿ ਫੈਂਕ ਦਯੋ ਹਰਿ ਜ੍ਯੋਂ ਸਿਰ ਤੇ ਗਹਿ ਕੂਕਰ ਮਾਰੇ." (ਕ੍ਰਿਸਨਾਵ)


ਸੰਗ੍ਯਾ- ਗੋਪਾਲ. ਗਵਾਲਾ। ੨. ਕ੍ਰਿਸਨ ਜੀ.


ਸੰ. ਵਿ- ਧਾਰਨ ਕਰਨ ਯੋਗ੍ਯ। ੨. ਪੀਣ ਯੋਗ੍ਯ। ੩. ਪਾਲਨ ਯੋਗ੍ਯ. ਪੋਸਣ ਯੋਗ੍ਯ। ੪. ਦੇਖੋ, ਧ੍ਯੇਯ. "ਧ੍ਯਾਤਾ ਧ੍ਯਾਨ ਸੁ ਧੇਯ ਜੋ ਪ੍ਰਿਥਕ ਪ੍ਰਿਥਕ ਕਰ ਜਾਨ." (ਨਾਪ੍ਰ)


ਦੇਖੋ, ਅਧੇਲਾ.


ਸੰਗ੍ਯਾ- ਅੱਠਾ ਰੁਪਯਾ. ਅਠਿਆਨੀ.


ਸੰਗ੍ਯਾ- ਉੱਚੀ ਵੱਟ। ੨. ਬੰਨੇ ਦਾ ਟਿੱਬਾ, ਜਿਸ ਉੱਪਰ ਘਾਹ ਹੋਵੇ.


ਸੰਗ੍ਯਾ- ਕਿਸੇ ਭਾਰੀ ਵਸ੍‍ਤੁ ਦੇ ਡਿਗਣ ਦਾ ਸ਼ਬਦ ਧਮਕ. "ਧੈ ਕੇ ਮੋਕੋ ਪਟਕਾਯੋ" (ਚਰਿਤ੍ਰ ੧੩੦) ੨. ਕ੍ਰਿ. ਵਿ- ਧਾਰਣ ਕਰਕੇ। ੩. ਧਰਕੇ. ਰੱਖਕੇ. "ਲੈ ਲੈ ਆਵਹੁ ਧੈ ਧੈ ਜੈਯਹੁ." (ਚਰਿਤ੍ਰ ੯੩)