ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਨੌ ਦ੍ਵਾਰ. ਨੌ ਗੋਲਕ. "ਨਉਮੀ ਨਵੇ ਛਿਦ੍ਰ ਅਪਵੀਤ." (ਗਉ ਥਿਤੀ ਮਃ ੫)


ਦੇਖੋ, ਨਿਵੇਦਨ ਅਤੇ ਨੈਵੇਦ। ੨. ਫ਼ਾ. [نویہ] ਸੰਗ੍ਯਾ- ਖ਼ੁਸ਼ਖ਼ਬਰੀ. ਮੰਗਲ ਸਮਾਚਾਰ.


ਵਿ- ਨਵਲ. ਨਵਲਾ. ਨਵ. ਨਵੀਨ. ਜਵਾਨ. ਯੁਵਾ. ਤਰੁਣੀ. "ਨਾਨਕ ਮੁੰਧ ਨਵੇਲ ਸੁੰਦਰਿ." (ਬਿਲਾ ਛੰਤ ਮਃ ੧) "ਮੁੰਧ ਨਵੇਲੜੀਆ ਗੋਇਲਿ ਆਈ." (ਬਿਲਾ ਛੰਤ ਮਃ ੧) "ਓਹੁ ਨੇਹੁ ਨਵੇਲਾ ਅਪਨੇ ਪ੍ਰੀਤਮ ਸਿਉ ਲਾਗਿਰਹੈ." (ਆਸਾ ਮਃ ੫)


ਹਿੰਦੂਆਂ ਵਿੱਚ ਰੀਤਿ ਹੈ ਕਿ ਚਾਨਣੇ ਪੱਖ ਦੀ ਦੂਜ ਦਾ ਚੰਦ੍ਰਮਾ ਦੇਖਕੇ ਆਪੋ ਵਿੱਚੀਂ ਰਾਮ ਰਾਮ ਆਖਦੇ ਅਤੇ ਉਤਸਾਹ ਕਰਦੇ ਹਨ. ਇਹ ਤ੍ਯੋਹਾਰ ਬਾਈਬਲ ਵਿੱਚ ਭੀ ਮੰਨਿਆ ਗਿਆ ਹੈ, ਯਥਾ- "ਨਵੇਂ ਚੰਦ ਅਤੇ ਪੂਰਨਮਾਸੀ ਨੂੰ, ਜੋ ਸਾਡੇ ਤ੍ਯੋਹਾਰਾਂ ਦਾ ਦਿਨ ਹੈ, ਤੁਰੀ ਵਜਾਓ, ਇਹ ਇਸਰਾਈਲ ਵੰਸ਼ ਲਈ ਕ਼ਾਨੂਨ ਅਤੇ ਪਰਮੇਸ਼੍ਵਰ ਦੀ ਆਗ੍ਯਾ ਹੈ." ਦੇਖੋ, ਜ਼ੱਬੂਰ ਸਾਮ (Psalm) ੮੧, ਆਯਤ ੩. ਅਤੇ ੪.


ਦੇਖੋ, ਨਵ ੩। ੨. ਸੰ. ਨਵਕ. ਨੌਂ ਦਾ ਸਮੁਦਾਯ (ਇਕੱਠ) ੩. ਸੰ. ਨਵਤਿ. ਨੱਵੇ. ਦਸ ਘੱਟ ਸੋ- ੯੦. "ਨਵੈ ਕਾ ਸਿਹਜਾਸਣੀ." (ਵਾਰ ਮਾਝ ਮਃ ੧)