ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. वदक्सान्. ਫ਼ਾ. [بدخشاں] ਅਫਗ਼ਾਨਿਸਤਾਨ ਦਾ ਤਾਤਾਰ ਦੀ ਹੱਦ ਉੱਪਰ ਇੱਕ ਸ਼ਹਿਰ ਅਤੇ ਉਸ ਦੇ ਆਸ ਪਾਸ ਦਾ ਦੇਸ. ਇੱਥੋਂ ਦੇ ਲਾਲ (ਰਤਨ) ਬਹੁਤ ਮਸ਼ਹੂਰ ਸਨ. "ਸਹਿਰ ਬਦਖਸਾਂ ਮੇ ਹੁਤੀ ਏਕ ਮੁਗਲ ਕੀ ਬਾਲ." (ਚਰਿਤ੍ਰ ੧੭) ਹੁਣ ਬਦਖ਼ਸ਼ਾਂ ਦਾ ਪ੍ਰਧਾਨ ਨਗਰ ਫ਼ੈਜਾਬਾਦ ਹੈ.


ਸੰਗ੍ਯਾ- ਬੁਰਾ ਕਹਿਣ ਦੀ ਕ੍ਰਿਯਾ. ਨਿੰਦਾ. ਬਦਨਾਮੀ। ੨. ਚੁਗਲੀ.


ਫ਼ਾ. [بدذات] ਬਦਜਾਤ. ਵਿ- ਜਿਸ ਦੀ ਅਸਲਿਯਤ ਬੁਰੀ ਹੈ. ਖੋਟਾ.