ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਭਾਰ ਸਹਿਤ. ਬੋਝਲ। ੨. ਵਡਾ ਸ਼੍ਰੇਸ੍ਟ. "ਮੇਰਾ ਠਾਕੁਰ ਅਤਿ ਭਾਰਾ." (ਮਾਰੂ ਮਃ ੫) ੩. ਸੰਗ੍ਯਾ- ਬੋਝਾ. ਭਾਰ. "ਚੂਕਾ ਭਾਰਾ ਕਰਮ ਕਾ." (ਮਾਰੂ ਮਃ ੫) ੪. ਦੇਖੋ, ਭਾੜਾ. "ਗਰਧਬ ਕਰ ਭਾਰਾ ਲਿਯੋ." (ਗੁਪ੍ਰਸੂ) ੫. ਗੁਰੂ ਅਮਰਦੇਵ ਜੀ ਦਾ ਆਤਮਗ੍ਯਾਨੀ ਸਿੱਖ ਭਾਈ ਭਾਰਾ.


ਭਾਰ- ਆਕ੍ਰਾਂਤ. ਭਾਰ ਨਾਲ ਦਬਿਆ, ਦਬੀ. "ਭਾਰਾਕ੍ਰਾਂਤ ਹੋਤ ਜਬ ਧਰਨੀ." (ਕਲਕੀ)


ਵਿ- ਭਾਰੇ ਤੋਲ ਵਾਲਾ, ਵਾਲੀ। ੨. ਭਾਵ- ਸਨਮਾਨ ਅਤੇ ਪ੍ਰਤਿਸ੍ਟਾ ਸਹਿਤ. "ਭਈ ਅਮੋਲੀ ਭਾਰਾ ਤੋਲੀ." (ਸੂਹੀ ਛੰਤ ਮਃ ੫)


ਭਾਰ ਕਰਕੇ. ਭਾਰ ਤੋਂ। ੨. ਸੰ. ਸੰਗ੍ਯਾ- ਸਿੰਹ. ਸ਼ੇਰ. ਇਭ (ਹਾਥੀ) ਅਰਿ ਦਾ ਸੰਖੇਪ. ਇਭਅਰਿ.


ਭਾਲਿਆ. ਖੋਜਿਆ. ਤਲਾਸ਼ ਕੀਤਾ. ਢੂੰਢਿਆ. "ਪ੍ਰਭੁ ਪਾਏ, ਹਮ ਅਵਰੁ ਨ ਭਾਰਿਆ." (ਗਉ ਅਃ ਮਃ ੧)


ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ.