ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਗਨਿ। ੨. ਸੰਗ੍ਯਾ- ਤਾਮਸਵ੍ਰਿੱਤੀ. "ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ." (ਸਵਾ ਮਃ ੩)


ਸੰ. ਆਗ੍ਨੇਯ. ਵਿ- ਅਗਨਿ ਸੰਬੰਧੀ. ਅੱਗ ਦਾ। ੨. ਸੰਗ੍ਯਾ- ਸੁਵਰ੍‍ਣ. ਸੋਨਾ। ੩. ਜ੍ਵਾਲਾਮੁਖੀ ਪਹਾੜ। ੪. ਅਗਨਿਪੁਰਾਣ। ੫. ਪੂਰਵ ਦੱਖਣ ਦੇ ਵਿਚਕਾਰ ਦੀ ਦਿਸ਼ਾ। ੬. ਸੰ. ਅਗਣਨੀਯ. ਵਿ- ਬੇਸ਼ੁਮਾਰ. "ਮਹਾਂ ਬੀਰ ਅਗਨੀਅ." (ਗੁਪ੍ਰਸੂ)


ਦੇਖੋ ਅਗਣਿਤ। ੨. ਆਗੂ. ਮੁਖੀਆ. ਅੱਗੇ ਲੈ ਜਾਣ ਵਾਲਾ.


ਵਾ- ਅਗਣਿਤ- ਔਗੁਨ. ਬੇਅੰਤ ਦੋਸ। ੨. ਤਾਮਸੀ ਗੁਣ. ਆਸੁਰੀ ਸੰਪਤਿ. "ਅਗਨੰਗੁਨ ਕੋ ਹਰਹੋਂ." (ਕ੍ਰਿਸਨਾਵ)


ਦੇਖੋ, ਅਗਣਿਤ.


ਵਿ- ਜੋ ਗਮਨ ਨਾ ਕਰੇ. ਅਚਲ. "ਅਗਮ ਅਗੋਚਰੁ ਅਨਾਥੁ ਅਜੋਨੀ." (ਸਾਰ ਅਃ ਮਃ ੧)#੨. ਸੰਗ੍ਯਾ- ਬਿਰਛ। ੩. ਪਹਾੜ। ੪. ਸੰ. ਅਗਮ੍ਯ. ਵਿ- ਜਿੱਥੇ ਪਹੁੰਚਿਆ ਨਾ ਜਾਵੇ. "ਅਗਮ ਤੀਰ ਨਹ ਲੰਘਨਹ." (ਸਹਸ ਮਃ ੫) ੫. ਜਿਸ ਵਿੱਚ ਬੁੱਧੀ ਦੀ ਪਹੁੰਚ ਨਾ ਹੋਵੇ. ਅਚਿੰਤ੍ਯ। ੬. ਦੇਖੋ, ਆਗਮ। ੭. ਭਵਿਸ਼੍ਯਤ. "ਜਨ ਨਾਨਕ ਅਗਮ ਵੀਚਾਰਿਆ." (ਵਾਰ ਗਉ ੧, ਮਃ ੪) ੮. ਆਗਮ. ਸ਼ਾਸ੍ਤ. "ਅਗਮ ਨਿਗਮ ਸਤਿਗੁਰੂ ਦਿਖਾਇਆ." (ਮਾਰੂ ਅਃ ਮਃ ੩) "ਹਰਿ ਅਗਮ ਅਗੋਚਰ ਗੁਰਿ ਅਗਮ ਦਿਖਾਲੀ." (ਭੈਰ ਮਃ ੪) ਗੁਰੁਸ਼ਾਸ੍ਤ ਨੇ ਦਿਖਾਇਆ।#੯. ਭਾਈ ਸੰਤੋਖ ਸਿੰਘ ਨੇ ਔਖੇ (ਮੁਸ਼ਕਿਲ) ਲਈ ਅਗਮ ਸ਼ਬਦ ਵਰਤਿਆ ਹੈ. "ਸਬ ਬਿਧਿ ਸੁਗਮ ਅਗਮ ਕਛੁ ਨਾਹੀ." (ਨਾਪ੍ਰ)