ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ. [کفالت] ਸੰਗ੍ਯਾ- ਜਿੰਮੇਵਾਰੀ.


ਵਿ- ਕਫ ਦੀ ਵਿਸ਼ੇਸਤਾ ਵਾਲਾ. "ਕਫੀ ਹੰਕਾਰੀ ਖਾਇ ਗ੍ਰਹਨ ਕਰ ਛਾਤੀ ਬੋਝ ਬਨੈ ਬਡ ਮਾਨ." (ਗੁਪ੍ਰਸੂ) ਹੰਕਾਰੀ ਕਫੀ ਹੈ, ਬ੍ਰਹਮ੍‍ਗ੍ਯਾਨ ਘ੍ਰਿਤ (ਘੀ) ਹੈ.


ਫ਼ਾ. [کفیدن] ਸੰਗ੍ਯਾ- ਤੋੜਨਾ. ਪਾੜਨਾ. "ਕਫ਼ੀਦੈ ਦਲ ਬਅਸੁਰਾਨਾ." (ਸਲੋਹ)


ਕ੍ਰਿ. ਵਿ- ਕਦਾ. ਕਿਸ ਵੇਲੇ. ਕਦੋਂ. ਕਿਸ ਸਮੇਂ "ਕਬ ਲਾਗੈ ਮਸਤਕ ਚਰਨਨ ਰਜ?" (ਭਾਗੁ ਕ) ੨. ਸੰਗ੍ਯਾ- ਕਵਿ. ਕਾਵ੍ਯ ਰਚਣ ਵਾਲਾ.


ਕ੍ਰਿ. ਵਿ- ਕਦਾਂ. ਕਦੀ. ਕਿਸੇ ਵੇਲੇ. ਕਿਸੀ ਇੱਕ ਸਮੇਂ, "ਕਬਹੁਕ ਕੋਊ ਪਾਵੈ ਆਤਮਪ੍ਰਗਾਸ ਕਉ." (ਸਵੈਯੇ ਮਃ ੪. ਕੇ) "ਕਬਹੂ ਨ ਬਿਸਰਹੁ ਮਨ ਮੇਰੇ ਤੇ." (ਨਟ ਮਃ ੫)