ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਲਬ ਨਗਰ. ਦੇਖੋ, ਹਲਬ ੧. "ਹਰਹਾਰ ਸੀ ਹਲਬਾਨੇਰ." (ਅਕਾਲ) ਸ਼ਿਵ ਦੇ ਹਾਰ (ਚਿੱਟੇ ਸੱਪ) ਜੇਹੀ ਉੱਜਲ ਕੀਰਤਿ ਹਲਬਾਨੇਰ ਵਿੱਚ ਹੈ.


ਵਿ- ਹਲਬ ਦਾ (ਦੀ). ੨. ਹਲਬ ਦੀ ਤਲਵਾਰ, ਜੋ ਬਹੁਤ ਆਲਾ ਦਰਜੇ ਦੀ ਹੁੰਦੀ ਹੈ. "ਮਹਿਦ ਫੁਲਾਦੀ ਤੇਜ ਹਲੱਬੀ." (ਗੁਪ੍ਰਸੂ) ੩. ਹਲਬ ਦਾ ਸ਼ੀਸ਼ਾ.


ਅ਼. [حلوا] ਹ਼ਲਵਾ. ਮਿੱਠਾ ਭੋਜਨ। ੨. ਭਾਵ- ਕੜਾਹ.


ਵਿ- ਹਲਵਾ (ਕੜਾਹ) ਬਣਾਉਣ ਵਾਲਾ. ਦੇਖੋ, ਹਲਵਾ.