ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗ੍ਰਾਮ. ਗਾਂਵ. ਪਿੰਡ. "ਬਹੁਤ ਪ੍ਰਤਾਪ ਗਾਂਉ ਸਉ ਪਾਏ." (ਸਾਰ ਕਬੀਰ) ੨. ਗਾਇਨ ਕਰਦਾ ਹਾਂ. "ਨਾਨਕ ਹਰਿਗੁਣ ਗਾਉਂ." (ਵਾਰ ਮਲਾ ਮਃ ੫)


ਗਾਵੇਗਾ. ਗਾਇਨ ਕਰੇਗਾ। ੨. ਸੰਗ੍ਯਾ- ਗਾਈਆਂ ਦਾ ਸਮੁਦਾਯ. ਵੱਗ. ਚੌਣਾ. "ਕ੍ਰਿਸਨ ਚਰਾਵਤ ਗਾਊ ਰੇ." (ਗਉ ਕਬੀਰ) ੩. ਗ੍ਰਾਮ. ਗਾਂਵ ਪਿੰਡ. "ਮਾਝ ਬਨਾਰਸ ਗਾਊ ਰੇ." (ਗਉ ਕਬੀਰ) ਦੇਖੋ, ਬਨਾਰਸ.


ਸੰਗ੍ਯਾ- ਗਊ. ਗਾਂ. "ਹਕੁ ਪਰਾਇਆ ਨਾਨਕਾ, ਉਸੁ ਸੂਅਰੁ ਉਸੁ ਗਾਇ." (ਵਾਰ ਮਾਝ ਮਃ ੧) ੨. ਗ੍ਰਾਮ. ਪਿੰਡ. "ਗਾਇ ਸਮੇਤ ਸਭੋ ਮਿਲ ਕੌਰਨ." (ਕ੍ਰਿਸਨਾਵ) ੩. ਗਾਇਨ. "ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ." (ਆਸਾ ਪਟੀ ਮਃ ੧) ਜਿਸ ਨੇ ਕਰਤਾਰ ਦੀ ਗੋਇ (ਬਾਣੀ) ਗਾਉਣੋਂ ਛੱਡੀ ਹੈ, ਉਹ ਗੱਲਾਂ ਵਿੱਚ ਗੋਵਿਦੁ (ਵੇਦਵੇੱਤਾ) ਹੋਣ ਦਾ ਅਭਿਮਾਨੀ ਹੋਇਆ ਹੈ। ੪. ਪ੍ਰਿਥਿਵੀ. ਭੂਮਿ। ੫. ਗਾਇਨ ਕਰਕੇ. ਗਾਕੇ. "ਨਾਨਕ ਕਹਿਤ ਗਾਇ ਕਰੁਨਾਮੈ." (ਗਉ ਮਃ ੯) ੬. ਫ਼ਾ. [گاہ] ਗਾਹ. ਜਗਾ. ਥਾਂ. "ਤੁਝੈ ਕਿਨਿ ਫਰਮਾਈ ਗਾਇ?" (ਸ. ਕਬੀਰ) ਤੈਨੂੰ ਕਿਸ ਨੇ ਇਹ ਥਾਂ ਦੱਸੀ ਹੈ?


ਸੰ. ਗਾਯਕ. ਗਾਉਣ ਵਾਲਾ. ਗਵੈਯਾ.


ਸੰ. ਗਾਯਨ (गै ਧਾ- ਗਾਉਣਾ. ਦੇਖੋ, ਅ਼. [غِنا] ਗ਼ਿਨਾ). ਸੰਗ੍ਯਾ- ਗਾਉਣਾ. ਗਾਨਾ. "ਸਾਧ ਮੇਲਿ ਹਰਿ ਗਾਇਣੁ?" (ਭੈਰ ਮਃ ੪) ੨. ਗਾਇਨ ਕਰਤਾ. ਗਵੈਯਾ. "ਕਬ ਕੋਊ ਮੇਲੈ ਪੰਚ ਸਤ ਗਾਇਣ?" (ਆਸਾ ਮਃ ੪)


ਸੰ. ਗਾਯਤ੍ਰੀ. ਸੰਗ੍ਯਾ- ਜੋ ਗਾਉਣ ਵਾਲੇ ਦੀ ਰਖ੍ਯਾ ਕਰੇ ਗਾਯਤ੍ਰੀ. ਨਿਰੁਕ੍ਤ ਵਿੱਚ ਅਰਥ ਕੀਤਾ ਹੈ ਕਿ ਸ੍‌ਤੁਤਿ ਕਰਦੇ ਹੋਏ ਬ੍ਰਹਮਾ ਦੇ ਮੁੱਖ ਤੋਂ ਨਿਕਲਣੇ ਕਾਰਣ ਗਾਯਤ੍ਰੀ ਸੰਗ੍ਯਾ ਹੈ. ਫੇਰ ਨਿਰੁਕ੍ਤ ਨੇ ਹੋਰ ਅਰਥ ਕੀਤਾ ਹੈ ਤ੍ਰਿ- ਗਾਯ ਦਾ ਉਲਟ ਗਾਯਤ੍ਰੀ ਹੈ. ਅਰਥਾਤ ਤ੍ਰੈ ਪੈਰਾਂ ਵਾਲੀ. ਤ੍ਰਿਪਦਾ. "ਸੰਧਿਆ ਤਰਪਣ ਕਰਹਿ ਗਾਇਤ੍ਰੀ." (ਸੋਰ ਮਃ ੩) ਗਾਇਤ੍ਰੀ ਹਿੰਦੂਆਂ ਦਾ ਮਹਾਮੰਤ੍ਰ ਹੈ, ਜਿਸ ਨੂੰ ਕੇਵਲ ਦ੍ਵਿਜ (ਬ੍ਰਾਹਮਣ, ਕ੍ਸ਼੍‍ਤ੍ਰਿਯ, ਵੈਸ਼੍ਯ) ਜਪ ਸਕਦੇ ਹਨ.#ਗਾਯਤ੍ਰੀ:-#"तत्सवितुर्वरेण्यं मर्गो देवस्य धीमहि, धियो योनः प्रचोदयात्"#ਇਸ ਦਾ ਅਰਥ ਹੈ- ਜੋ ਸੂਰਜਦੇਵਤਾ ਸਭ ਨੂੰ ਜਿਵਾਉਂਦਾ ਹੈ, ਦੁੱਖਾਂ ਤੋਂ ਛੁਡਾਉਂਦਾ ਹੈ, ਪ੍ਰਕਾਸ਼ਰੂਪ ਹੈ, ਵੇਨਤੀ ਕਰਣ ਯੋਗ੍ਯ ਹੈ, ਪਾਪਨਾਸ਼ਕ ਹੈ, ਜੋ ਸਾਡੀਆਂ ਬੁੱਧੀਆਂ ਨੂੰ ਪ੍ਰੇਰਦਾ ਹੈ, ਉਸ ਦਾ ਅਸੀਂ ਧ੍ਯਾਨ ਕਰਦੇ ਹਾਂ.#ਪਦਮਪੁਰਾਣ ਵਿੱਚ ਕਥਾ ਹੈ ਕਿ ਇੱਕ ਵੇਰ ਬ੍ਰਹਮਾ ਯਗ੍ਯ ਕਰਨ ਲੱਗਾ ਅਤੇ ਆਪਣੀ ਇਸਤ੍ਰੀ ਸਾਵਿਤ੍ਰੀ ਨੂੰ ਬੁਲਾਉਣ ਲਈ ਇੰਦ੍ਰ ਭੇਜਿਆ, ਕਿਉਂਕਿ ਅਰਧਾਂਗਿਨੀ ਬਿਨਾਂ ਯਗ੍ਯ ਹੋ ਨਹੀਂ ਸਕਦਾ ਸੀ. ਸਾਵਿਤ੍ਰੀ ਨੇ ਆਖਿਆ ਕਿ ਮੈਂ ਆਪਣੀ ਸਹੇਲੀਆਂ (ਲਕ੍ਸ਼੍‍ਮੀ ਆਦਿਕ) ਬਿਨਾ ਨਹੀਂ ਜਾਂਦੀ. ਜਦ ਇੰਦ੍ਰ ਖਾਲੀ ਆਇਆ, ਤਦ ਬ੍ਰਹਮਾ ਨੇ ਆਖਿਆ ਕਿ ਮੇਰੇ ਵਾਸਤੇ ਕੋਈ ਹੋਰ ਇਸਤ੍ਰੀ ਲਿਆ. ਇੰਦ੍ਰ ਨੇ ਮਰਤ੍ਯ ਲੋਕ ਤੋਂ ਇੱਕ ਗਵਾਲਨ (ਗੋਪੀ) ਲੈ ਆਂਦੀ, ਜਿਸ ਦਾ ਨਾਉਂ ਗਾਯਤ੍ਰੀ ਸੀ. ਬ੍ਰਹਮਾ ਨੇ ਉਸ ਨਾਲ ਗਾਂਧਰਵ ਵਿਆਹ ਕਰਕੇ ਯਗ੍ਯ ਪੂਰਾ ਕੀਤਾ.#ਗਾਯਤ੍ਰੀ ਦਾ ਰੂਪ ਇਉਂ ਦਸਿਆ ਹੈ ਕਿ- ਇੱਕ ਹੱਥ ਵਿੱਚ ਮ੍ਰਿਗ ਦਾ ਸਿੰਗ ਅਤੇ ਦੂਜੇ ਹੱਥ ਵਿੱਚ ਕਮਲ ਹੈ. ਲਾਲ ਵਸਤ੍ਰ, ਗਲੇ ਮੋਤੀਆਂ ਦਾ ਹਾਰ, ਕੰਨਾਂ ਵਿੱਚ ਕੁੰਡਲ ਅਤੇ ਮੱਥੇ ਉੱਪਰ ਮੁਕੁਟ ਹੈ.#ਵੇਦ ਬ੍ਰਾਹ੍‌ਮਣਾਂ ਵਿੱਚ ਜਿਕਰ ਆਇਆ ਹੈ ਕਿ ਇੱਕ ਵਾਰ ਵ੍ਰਿਹਸਪਤਿ ਨੇ ਲੱਤ ਮਾਰਕੇ ਗਾਯਤ੍ਰੀ ਦਾ ਮੱਥਾ ਭੰਨ ਦਿੱਤਾ, ਅਤੇ ਉਸ ਜ਼ਖ਼ਮ ਵਿੱਚੋਂ ਵਖਟਕਾਰ ਦੇਵਤਾ ਪੈਦਾ ਹੋ ਗਏ. ਗਾਯਤ੍ਰੀ ਨੂੰ ਵੇਦਾਂ ਦੀ ਮਾਤਾ ਲਿਖਿਆ ਹੈ. ਅਸਲ ਵਿੱਚ ਇਹ ਰਿਗਵੇਦ ਦਾ ਮੰਤ੍ਰ ਵਿਸ਼੍ਵਾਮਿਤ੍ਰ ਰਿਖੀ ਦੀ ਰਚਨਾ ਹੈ. ਦੇਖੋ, ਲੋਧਾ.#੨. ਛੰਦਾਂ ਦੀ ਉਹ ਜਾਤਿ ਜਿਨ੍ਹਾਂ ਦੇ ਪ੍ਰਤਿ ਚਰਣ ਛੀ ਛੀ ਅੱਖਰ (ਅਰ ਕੁੱਲ ੨੪ ਅੱਖਰ) ਹੋਣ, ਜੈਸੇ- ਸਸਿਵਦਨਾ ਅਤੇ ਸੋਮਰਾਜੀ.


ਸੰ. ਗਾ੍ਯਨ. ਸ੍ਵਰ ਦਾ ਆਲਾਪ. ਗਾਉਣਾ. "ਗੁਨਗੋਬਿੰਦ ਗਾਇਓ ਨਹੀ." (ਸਃ ਮਃ ੯). ੨. ਗਾਯਕ. ਗਵੈਯਾ. "ਗਾਵਹਿ ਗਾਇਨ ਪ੍ਰਾਤ." (ਮਾ. ਸੰਗੀਤ)