ਨੌ ਘਰ. ਨੌ ਦ੍ਵਾਰ. ਸ਼ਰੀਰ ਦੇ ਨੌ ਗੋਲਕ "ਕਹਿਤ ਕਬੀਰ ਨਵੈ ਘਰ ਮੂਸੇ." (ਗਉ ਕਬੀਰ)
ਦੇਖੋ, ਨਉ ਦਰਵਾਜ.
ਦੇਖੋ, ਨਵਨਾਥ. "ਨਵੈਨਾਥ ਸੂਰਜ ਅਰੁਚੰਦਾ." (ਭੈਰ ਕਬੀਰ)
ਦੇਖੋ, ਨਵਧਾ ਭਗਤਿ.
ਸੰ. ਸੰਗ੍ਯਾ- ਨਵ- ਊਢਾ. ਨਵੀਂ ਵਿਆਹੀ ਵਹੁਟੀ. ਨਈਵਧੁ। ੨. ਕਾਵ੍ਯ ਅਨੁਸਾਰ ਉਹ ਨਵਯੌਵਨਾ ਨਾਇਕਾ, ਜੋ ਲੱਜਾ ਅਤੇ ਭੈ ਦੇ ਕਾਰਣ ਨਾਇਕ ਪਾਸ ਜਾਣਾ ਨਾ ਚਾਹੇ.
ਨਵਕ. ਨੌਂ ਦਾ ਸਮੁਦਾਯ. "ਨਵੰਤ ਦ੍ਵਾਰੰ ਭੀ ਰਹਿਤੰ." (ਸਹਸ ਮਃ ੫) ਸ਼ਰੀਰ ਦੇ ਨੌਂ ਦਰਵਕਿਵਾੜ ਰਹਿਤ ਹਨ.
ਦੇਖੋ, ਨਉਨਿਧਿ. "ਹਰਿ ਹਰਿ ਨਾਮ ਨਵੰਨਿਧਿ ਪਾਈ." (ਵਡ ਛੰਤ ਮਃ ੪)
nan
nan
nan
nan
nan