ਭਾਰੀਭੁਜਾਵਾਨ. ਬਹੁਤ ਬਲਵਾਨ ਹਨ ਜਿਸ ਦੀਆਂ ਬਾਹਾਂ. ਜਿਸ ਦੀਆਂ ਬਾਹਾਂ ਦੂਰ ਤੀਕ ਪਹੁਚ ਸਕਦੀਆਂ ਹਨ. ਜਿਸ ਦੀਆਂ ਅਨੰਤ ਭੁਜਾ ਹਨ. ਭਾਵ- ਅਕਾਲ. "ਭਾਰੀਭੁਜਾਨ ਕੋ ਭਾਰੀ ਭਰੋਸੋ." (ਵਿਚਿਤ੍ਰ)
ਬੋਝ. ਦੇਖੋ, ਭਾਰ। ੨. ਭਾਰੂਪ (ਪ੍ਰਕਾਸ਼ ਵਾਲਾ) ਦਾ ਸੰਖੇਪ. "ਲਿਖਿ ਪੜਿ ਬੁਝਹਿ ਭਾਰੁ." (ਸ੍ਰੀ ਮਃ ੧) ਜ੍ਯੋਤਿਰੂਪ ਨੂੰ ਲਿਖ ਪੜ੍ਹਕੇ ਬੁੱਝਹਿਂ.
ਵਿ- ਭਾਰ ਵਾਲਾ। ੨. ਬੋਝਰੂਪ. ਭਾਰ ਪਾਉਣ ਵਾਲਾ। ੩. ਸੰਗ੍ਯਾ- ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ.
ਵਿ- ਭਾਰ ਵਾਲਾ। ੨. ਬੋਝਰੂਪ. ਭਾਰ ਪਾਉਣ ਵਾਲਾ। ੩. ਸੰਗ੍ਯਾ- ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ.
ਸੰ. ਵਿ- ਪ੍ਰਭਾਰੂਪ. ਪ੍ਰਕਾਸ਼ਵੰਤ.
ਭਾਰ ਵਾਲੇ। ੨. ਭਾਲੇ. ਖੋਜੇ. "ਰਿਦ ਅੰਤਰਿ ਹਰਿਜਨ ਭਾਰੇ." (ਨਟ ਅਃ ਮਃ ੪) ੩. ਸੰਗ੍ਯਾ- ਬੋਝੇ. ਪੰਡਾਂ. "ਜਨਮ ਜਨਮ ਚੂਕੇ ਭੈ ਭਾਰੇ." (ਆਸਾ ਮਃ ੫)
ਭਾਰੀ. ਵਡਾ. "ਤੂੰ ਭਾਰੋ ਸੁਆਮੀ ਮੇਰਾ." (ਸੋਰ ਮਃ ੫)
nan
ਦੇਖੋ, ਭਰਵਾਸਾ. "ਕਹੁ ਨਾਨਕ ਏਕੈ ਭਾਰੋਸਉ (ਕਾਨ ਮਃ ੪) "ਠਾਕੁਰ ਕਾ ਭਾਰੋਸਾ." (ਮਲਾ ਮਃ ੫)
ਦੇਖੋ, ਛੋਟਾ ਨਾਨਕਿਆਨਾ ੨.
ਸੰਗ੍ਯਾ- ਢੂੰਢ. ਤਲਾਸ਼. "ਮਿਟਿ ਗਈ ਭਾਲ ਮਨੁ ਸਹਜਿ ਸਮਾਨਾ." (ਆਸਾ ਮਃ ੫) ੨. ਵਿ- ਭਲਾ. ਨੇਕ. ਦੇਖੋ, ਭਲਭਾਲ। ੩. ਸੰਗ੍ਯਾ- ਭਾਲਾ. ਨੇਜ਼ਾ. "ਅਸਿ ਭਾਲ ਗਦਾ ਅਰੁ ਲੋਹਹਥੀ." (ਕ੍ਰਿਸਨਾਵ) ੪. ਸੰ. ਮਸ੍ਤਕ. ਮੱਥਾ. ਲਲਾਟ। ੫. ਤੇਜ। ੬. ਸਿੰਧੀ. ਨੇਕੀ. ਭਲਿਆਈ.
nan