ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਗਮਰੂਪ। ੨. ਅਗਮ੍ਯਤਰ.#"ਅਗਮ ਅਗਮ ਅਗਮਈ." (ਆਸਾ ਮਃ ੫)#੩. ਅਗਨਿ ਮਯ. ਅੱਗ ਰੂਪ.


ਦੇਖੋ, ਗੋਰਖ ੨.


ਦੇਖੋ, ਆਗਮਨ। ੨. ਸੰਗ੍ਯਾ- ਨਾ ਗਮਨ. ਇਸਥਿਤੀ.


ਕ੍ਰਿ. ਵਿ- ਸਮੇਂ ਤੋਂ ਪਹਿਲਾਂ. ਕ਼ਬਲਜ਼ ਵਕ਼ਤ. "ਇਕ ਦਿਨ ਕੁਁਵਰਿ ਅਗਮਨੇ ਗਈ." (ਚਰਿਤ੍ਰ ੨੬੬) ੨. ਅੱਗੇ. ਮੁਹਿਰੇ. "ਭੇਜ ਅਗਮਨੈ ਦੀਨ." (ਕ੍ਰਿਸਨਾਵ)


ਵਿ- ਉਹ ਨਗਰ, ਜਿਸ ਥਾਂ ਚਿੰਤਾ ਸ਼ੋਕਾਦਿ ਨਾ ਹੋਵੇ। ੨. ਸੰਗ੍ਯਾ- ਪਰਮਪਦ. ਨਿਰ੍‍ਵਾਣ. "ਤਿਤੁ ਅਗਮਪੁਰੇ ਕਹੁ ਕਿਤੁਬਿਧਿ ਜਾਈਐ?" (ਆਸਾ ਛੰਤ ਮਃ ੧) ੩. ਆਨੰਦੁਪਰ ਦੇ ਪੰਜ ਕਿਲਿਆਂ ਵਿੱਚੋਂ ਇੱਕ ਕਿਲਾ- ਜਿਸ ਥਾਂ ਸੰਮਤ ੧੭੬੧ ਵਿੱਚ ਭਾਈ ਉਦਯ ਸਿੰਘ ਅਤੇ ਈਸ਼ਰ ਸਿੰਘ ਜੀ ਨੇ ਤੁਰਕੀ ਸੈਨਾ ਦਾ ਮੁਕਾਬਲਾ ਕੀਤਾ ਸੀ। ੪. ਦੇਖੋ, ਅਗੰਮਪੁਰ.


ਸੰਗ੍ਯਾ- ਕਰਤਾਰ. ਅਚਲ ਰੂਪ. ਅਖੰਡ ਬ੍ਰਹਮ. "ਅਗਮਰੂਪ ਕਾ ਮਨ ਮਹਿ ਥਾਨਾ." (ਗਉ ਮਃ ੫)


ਵਿ- ਅਗਮ੍ਯਰੂਪ. ਦੇਖੋ, ਅਗਮ. "ਪਿਤਾ ਮੇਰੋ ਬਡੋ ਧਨੀ ਅਗਮਾ." (ਗੂਜ ਅਃ ਮਃ ੫) ੨. ਦੇਖੋ, ਅਗਮ੍ਯਾ.


ਅਗਮ੍ਯ ਤੋਂ ਭੀ ਅਗਮ੍ਯ. ਪਰਮ ਅਗਮ੍ਯ. "ਹਰਿ ਅਗਮਾ ਅਗਮ ਅਪਾਰਾ." (ਸੋਪੁਰਖੁ)